ਡੀਏਵੀ ਪਬਲਿਕ ਸਕੂਲ ’ਚ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਸਮਾਪਤ

ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਡਾ. ਰਸਮੀ ਵਿੱਜ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ ਜਲੰਧਰ, 4 ਅਕਤੂਬਰ ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਦੋ ਰੋਜ਼ਾ 19ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਸਮਾਪਤ ਹੋ ਗਈ ਹੈ। ਦੂਜੇ ਦਿਨ ਰੋਡ ਰੇਸ ਅਤੇ ਰਿੰਕ ਰੇਸ 500 ਮੀਟਰ ਕਰਵਾਈ। ਇਸ ਚੈਂਪੀਅਨਸ਼ਿਪ ਵਿਚ ਲੜਕੇ ਅਤੇ ਲੜਕੀਆਂ ਨੇ ਕੁਆਰਡ ਅਤੇ ਇਨਲਾਈਨ ਸਕੇਟਿੰਗ ਵਿਚ ਭਾਗ ਲਿਆ। ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੇਟਿੰਗ ਕੋਚ ਦਿਲਬਾਗ ਸਿੰਘ ਕਾਹਲੋਂ, ਹਰਪ੍ਰੀਤ ਸਿੰਘ, ਜਗਦੀਪ ਸਿੰਘ, ਬਲਰਾਮ, ਪਰਮਜੀਤ ਅਤੇ ਬਖਸ਼ੀਸ਼ ਸਿੰਘ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਇਸੇ ਦੌਰਾਨ ਸਕੇਟਿੰਗ ਵਿੱਚ ਕੌਮਾਂਤਰੀ ਪੱਧਰ ’ਤੇ ਇਨਾਮ ਜਿੱਤ ਚੁੱਕੇ ਅਭਿਨਵ ਅਤੇ ਬਵਿਸ਼ਿਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ 5 ਤੋਂ 7 ਸਾਲ ਰਿੰਕ ਰੇਸ ’ਚ 500 ਮੀਟਰ ਕੁਆਰਡ ਲੜਕਿਆਂ ਵਿਚ ਸਿਧਾਰਥ ਨੇ ਪਹਿਲਾ, ਸਮਰਵੀਰ ਨੇ ਦੂਜਾ, ਲੜਕੀਆਂ ਵਿਚ ਗੁਰਨਾਜ ਨੇ ਪਹਿਲਾ ਤੇ ਗਰਿਮਾ ਨੇ ਦੂਜਾ ਸਥਾਨ ਹਾਸਿਲ ਕੀਤਾ। 5 ਤੋਂ 7 ਸਾਲ ਉਮਰ ਵਰਗ ਇਨਲਾਈਨ ਲੜਕਿਆਂ ਵਿਚ 500 ਮੀਟਰ ਰਿੰਕ ਰੇਸ ਵਿਚ ਰਿਧਾਨ ਗੁਪਤਾ ਨੇ ਪਹਿਲਾ, ਲਕਸ਼ਿਵ ਗੋਇਲ ਨੇ ਦੂਜਾ ਸਥਾਨ ਹਾਸਿਲ ਕੀਤਾ।

ਬਲਾਚੌਰ ਦੀਆਂ ਖਿਡਾਰਨਾਂ ਦੀ ਸੂਬਾ ਪੱਧਰ ਦੇ ਮੁਕਾਬਲੇ ਲਈ ਚੋਣ ਬਲਾਚੌਰ, (ਪੱਤਰ ਪ੍ਰੇਰਕ) : ਸਥਾਨਕ ਬਲਾਚੌਰ ਪਬਲਿਕ ਸਕੂਲ ਦੇ ਬੱਚਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਖੇਡ ਮੁਕਾਬਲਿਆਂ ਵਿੱਚ ਚੰਗੇ ਪ੍ਰਦਰਸ਼ਨ ਨਾਲ ਸਟੇਟ ਲੇਵਲ ’ਤੇ ਖੇਡਣ ਵਿੱਚ ਹੋਈ ਚੋਣ ਨਾਲ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਉਨ੍ਹਾਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਚੇਅਰਮੈਨ ਐੱਚਪੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ 17 ਸਾਲ ਅਤੇ 19 ਲੜਕੀਆਂ ਦੀ ਸ਼ਤਰੰਜ ਟੀਮ ਨੂੰ ਆਉਣ ਵਾਲੇ ਸਟੇਟ ਲੇਵਲ ਦੇ ਮੁਕਾਬਲੇ ਵਿੱਚ ਚੁਣਿਆ ਗਿਆ। ਇਸੇ ਤਰ੍ਹਾਂ ਅੰਡਰ- 17 ਲੜਕੀਆਂ ਦੀ ਕਬੱਡੀ ਟੀਮ ਨੂੰ ਵੀ ਸਟੇਟ ਲੇਵਲ ਦੀਆਂ ਹੋਣ ਵਾਲੀਆ ਖੇਡਾਂ ਲਈ ਚੁਣਿਆ ਗਿਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਮਨਿੰਦਰ ਕੌਰ ਨੇ ਬੱਚੀਆਂ ਨੂੰ ਜਿੱਤ ਪ੍ਰਾਪਤ ਕਰਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All