ਟੇਬਲ ਟੈਨਿਸ: ਮੁਹਾਲੀ ਦੀ ਚੈਰਿਸ਼ ਛਾਬੜਾ ਮੋਹਰੀ

ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣ ਦਾ ਦ੍ਰਿਸ਼। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 8 ਅਕਤੂਬਰ ਰਾਜਿੰਦਰਾ ਜਿਮਖਾਨਾ ਕਲੱਬ ਵਿੱਚ ਡਾ. ਬਿਪਨ ਸਾਰੋਂਵਾਲਾ ਮੈਮੋਰੀਅਲ ਟੇਬਲ ਟੈਨਿਸ ਰੈਕੇਟ ਸਪੋਰਟਸ ਅਤੇ ਰਾਜਿੰਦਰਾ ਜਿਮਖਾਨਾ ਕਲੱਬ ਵੱਲੋਂ ਕਰਵਾਇਆ ਗਿਆ ਟੂਰਨਾਮੈਂਟ ਡਾ. ਨਵੀਨ ਸਾਰੋਂਵਾਲਾ, ਟਰੱਸਟੀ ਸਾਰੋਂਵਾਲਾ ਟਰੱਸਟ ਦੀ ਅਗਵਾਈ ਵਿੱਚ ਨੇਪਰੇ ਚੜ੍ਹਿਆ। ਮਾਨਿਕ ਰਾਜ ਸਿੰਗਲਾ ਪ੍ਰਧਾਨ ਅਤੇ ਕੋਚ ਪ੍ਰਿੰਸ ਇੰਦਰ ਸਿੰਘ ਘੁੰਮਣ ਸਕੱਤਰ ਰੈਕੇਟ ਸਪੋਰਟਸ ਦੀ ਦੇਖ-ਰੇਖ ਹੇਠ ਹੋਏ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਮਨਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਟੂਰਨਾਮੈਂਟ ’ਚ ਉੱਤਰੀ ਭਾਰਤ ਦੇ 300 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਵਾਲੀਆ ਪ੍ਰਧਾਨ ਜਿਮਖਾਨਾ ਕਲੱਬ, ਯਸ਼ਵਿੰਦਰ ਸਿੰਘ, ਅਮਿਤ ਜਿੰਦਲ, ਵਿਸ਼ਾਲ ਸ਼ਰਮਾ, ਅਮਨਦੀਪ ਸਿੰਘ ਰਾਜਪੁਰਾ ਅਤੇ ਹਰਮੀਤ ਸਿੰਘ ਨਾਭਾ ਸ਼ਾਮਲ ਹੋਏ। ਟੇਬਲ ਟੈਨਿਸ ਮੁਕਾਬਲੇ ’ਚ ਯੂਥ ਲੜਕੀਆਂ ਵਿੱਚ ਮੁਹਾਲੀ ਦੀ ਚੈਰਿਸ਼ ਛਾਬੜਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਜਾਨਵੀ ਅਰੋੜਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ, ਯੂਥ ਲੜਕਿਆਂ ਵਿੱਚ ਅੰਮ੍ਰਿਤਸਰ ਦੇ ਸਾਰਥਕ ਠਾਕੁਰ ਨੇ ਪਹਿਲਾ ਅਤੇ ਲੁਧਿਆਣਾ ਦੇ ਨਮਨ ਮਹਿਰਾ ਨੇ ਦੂਜਾ, ਪੁਰਸ਼ਾਂ ਦੇ ਸਿੰਗਲ ਵਰਗ ਵਿੱਚ ਲੁਧਿਆਣਾ ਦੇ ਨਮਨ ਮਹਿਰਾ ਨੇ ਪਹਿਲਾ, ਅੰਮ੍ਰਿਤਸਰ ਦੇ ਵੈਭਵ ਰਾਮਪਾਲ ਨੇ ਦੂਜਾ ਤੇ ਫਿਰੋਜ਼ਪੁਰ ਦੇ ਸੁਨੀਲ ਸਿੱਕਰੀ ਤੇ ਸੰਦੀਪ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾਵਾਂ ਦੇ ਸਿੰਗਲ ਵਰਗ ਵਿੱਚ ਜਲੰਧਰ ਦੀ ਨੇਹਾ ਪਤਿਆਲ ਨੇ ਪਹਿਲਾ, ਫਿਰੋਜ਼ਪੁਰ ਦੀ ਅਨੂ ਸ਼ਰਮਾ ਨੇ ਦੂਸਰਾ ਅਤੇ ਮੁਹਾਲੀ ਦੀ ਚੈਰਿਸ਼ ਛਾਬੜਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਹਨੀ ਆਨੰਦ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All