ਜੋਕੋਵਿਚ ਜਾਪਾਨ ਓਪਨ ਦੇ ਫਾਈਨਲ ’ਚ

ਟੋਕੀਓ: ਸਰਬਿਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਜਾਪਾਨ ਵਿੱਚ ਦਬਦਬਾ ਜਾਰੀ ਰੱਖਦਿਆਂ ਤੀਜਾ ਦਰਜਾ ਪ੍ਰਾਪਤ ਡੇਵਿਡ ਗੌਫਿਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਸ ਸੈਸ਼ਨ ਦੇ ਆਪਣੇ ਪੰਜਵੇਂ ਫਾਈਨਲ ਵਿੱਚ ਥਾਂ ਬਣਾ ਲਈ। ਪਹਿਲੀ ਵਾਰ ਜਾਪਾਨ ਦੀ ਰਾਜਧਾਨੀ ਵਿੱਚ ਖੇਡ ਰਹੇ ਜੋਕੋਵਿਚ ਨੇ ਗੌਫਿਨ ਨੂੰ 6-3, 6-4 ਨਾਲ ਸ਼ਿਕਸਤ ਦੇ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਹੁਣ ਖ਼ਿਤਾਬੀ ਟੱਕਰ ਲਈ ਉਸ ਦਾ ਸਾਹਮਣਾ ਆਸਟਰੇਲਿਆਈ ਕੁਆਲੀਫਾਇਰ ਜੌਹਨ ਮਿੱਲਮੈਨ ਨਾਲ ਹੋਵੇਗਾ। ਮਿੱਲਮਨ ਨੇ ਦੂਜੇ ਸੈਮੀ ਫਾਈਨਲ ਵਿੱਚ ਰੀਲੀ ਓਪੇਲਕਾ ਨੂੰ 6-3, 7-6 ਨਾਲ ਸ਼ਿਕਸਤ ਦਿੱਤੀ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All