ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ

ਕਰੋਨਾਵਾਇਰਸ ਸਬੰਧੀ ਇਕ ਘਰ ਦੇ ਬਾਹਰ ਚਿਪਕਾਏ ਪੱਤਰ ਦਾ ਦ੍ਰਿਸ਼।

ਮਲੋਟ: ਕਰੋਨਾਵਾਇਰਸ ਦੇ ਮੱਦੇਨਜ਼ਰ ਇਥੇ ਕਈ ਘਰਾਂ ਦੇ ਦਰਵਾਜ਼ਿਆਂ ’ਤੇ ਅਜਿਹਾ ਲਿਖਿਆ ਮਿਲਿਆ, ‘‘ਜਿੰਨੀ ਦੇਰ ਕਰੋਨਾ ਦਾ ਪ੍ਰਕੋਪ ਹੈ, ਓਨੀ ਦੇਰ ਉਨ੍ਹਾਂ ਦੇ ਘਰ ਆਉਣ ’ਤੇ ਰੋਕ ਹੈ।’ ਪਿੰਡ ਮਲੋਟ ਦੇ ਵਸਨੀਕ ਪਟਵਾਰੀ ਸੁਰਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ‘ਚ ਮੌਤ ਹੋ ਜਾਣ ਕਰਕੇ ਦੁੱਖ ਸਾਂਝਾ ਕਰਨ ਆਉਣ ਵਾਲਿਆਂ ਸਕੇ ਸਬੰਧੀ ਪੁੱਜ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਸਾਂਝਾ ਕਰਨ ਵਾਲਿਆਂ ਨਾਲ ਹਮਦਰਦੀ ਹੈ ਪਰ ਕਰੋਨਾਵਾਇਰਸ ਦੇ ਡਰ ਕਾਰਨ ਉਨ੍ਹਾਂ ਨੂੰ ਅਜਿਹਾ ਫੈਸਲਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਭਾਵੇਂ ਕੋਈ ਵੀ ਹੋਵੇ ਦਰਵਾਜ਼ਾ ਖੜਕਾਈ ਜਾਵੇ, ਉਹ ਦਰਵਾਜ਼ਾ ਨਹੀਂ ਖੋਲ੍ਹਦੇ। ਇਸ ਤਰ੍ਹਾਂ ਸ਼ਹਿਰ ਵਿੱਚ ਹੋਰ ਵੀ ਕਈ ਘਰਾਂ ਦੇ ਅੱਗੇ ਲਿਖਿਆ ਹੋਇਆ ਮਿਲਿਆ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਕਰਕੇ ਲੋਕਾਂ ’ਚ ਜਾਗਰੂਕਤਾ ਕਾਫੀ ਵਧੀ ਹੈ। ਜ਼ਿਆਦਾਤਰ ਲੋਕ ਮੇਲ ਮਿਲਾਪ ਵਿੱਚ ਪੂਰੀ ਸਾਵਧਾਨੀ ਵਰਤ ਰਹੇ ਹਨ।

-ਲਖਵਿੰਦਰ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All