ਚੋਣ ਪਿੜ ਮਘਿਆ: ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਦਲ ਬਦਲਣ ਦਾ ਸਿਲਸਿਲਾ ਆਰੰਭਿਆ

‘ਆਪ’ ਆਗੂ ਸੁਸ਼ੀਲ ਚੌਹਾਨ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਹੋਰ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 5 ਅਕਤੂਬਰ ਆਮ ਆਦਮੀ ਪਾਰਟੀ ਜੇ ਜੇ ਸੈੱਲ ਦੇ ਸੂਬਾ ਪ੍ਰਧਾਨ ਸੁਸ਼ੀਲ ਚੌਹਾਨ ਆਪਣੀ ਪੂਰੀ ਟੀਮ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਬਹੁਤ ਸਾਰੇ ਸੇਵਾਮੁਕਤ ਅਧਿਕਾਰੀ ਅਤੇ ਸਨਅਤਕਾਰ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ। ਦਿੱਲੀ ਭਾਜਪਾ ਦਫ਼ਤਰ ਵਿੱਚ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ, ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਆਮ ਆਦਮੀ ਪਾਰਟੀ ਜੇ ਜੇ ਸੈੱਲ ਦੇ ਸੂਬਾ ਪ੍ਰਧਾਨ ਸੁਸ਼ੀਲ ਚੌਹਾਨ, ਖਜ਼ਾਨਚੀ ਸੌਰਭ ਪ੍ਰਸਾਦ, ਚਾਂਦਨੀ ਚੈੱਕ ਜ਼ਿਲ੍ਹਾ ਇੰਚਾਰਜ ਸ਼ਹਿਨਵਾਜ, ਜੰਗੂਪੜਾ ਵਿਧਾਨ ਸਭਾ ਸਪੀਕਰ ਮੁੰਨਾ ਭਾਈ, ਕਿਸਾਨ ਮਜ਼ਦੂਰ ਮੋਰਚਾ ਯਮੁਨਾ ਦੇ ਪ੍ਰਧਾਨ ਹੀਰਾ ਲਾਲ, ਬਹਿਲੋਲਪੁਰ ਦੇ ਪ੍ਰਧਾਨ ਅਲੀ ਭਾਈ, ਕਿਰਤ ਭਲਾਈ ਦੇ ਸੇਵਾਮੁਕਤ ਕਮਿਸ਼ਨਰ ਵਿਜੇ ਕੁਮਾਰ ਸਿਨਹਾ, ਵਾਤਾਵਰਣ ਸੇਵਾ ਮੁਕਤ ਵਿਜੀਲੈਂਸ ਅਫ਼ਸਰ ਐਨ ਪੀ ਸੂਦਨ, ਸੀਬੀਆਈ ਸੇਵਾਮੁਕਤ ਅਧਿਕਾਰੀ ਆਈ ਪੀ ਸ਼ਰਮਾ, ਉਦਯੋਗਪਤੀ ਐੱਸਐੱਮ ਗਰਗ, ਸੁਭਾਸ਼ ਗੁਪਤਾ, ਵਿਸ਼ਨੂੰ ਗੁਪਤਾ, ਟੈਕਨੋਕਰੇਟ ਤੇ ਸਮਾਜ ਸੇਵਕ ਸੰਜੀਵ ਗੁਪਤਾ, ਸਿੱਖਿਆ ਸ਼ਾਸਤਰੀ ਅਵਿਕੇਸ਼ ਜਿੰਦਲ ਭਾਜਪਾ ਵਿੱਚ ਸ਼ਾਮਲ ਹੋਏ।

ਸੰਜੈ ਸਿੰਘ ਵੱਲੋਂ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਗੁਣਗਾਣ

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੋਇਆ ਇੱਕ ਆਗੂ।

ਨਵੀਂ ਦਿੱਲੀ: ਕਾਂਗਰਸ ਏਆਈਸੀਸੀ ਦੇ ਓਬੀਸੀ ਸੈੱਲ ਦੇ ਕੌਮੀ ਕੋਆਰਡੀਨੇਟਰ ਜਤਿੰਦਰ ਬਾਂਸਲ ਤੇ ਉਨ੍ਹਾਂ ਦੇ ਮੁੱਖ ਸਹਿਯੋਗੀ ਯੋਗਿੰਦਰ ਰਾਠੀ, ਸਾਧਨਾ ਤੇ ਮੁਕੇਸ਼ ਚੌਹਾਨ ਤੇ ਭਾਰਤੀ ਬਹੁਜਨ ਪਰਿਵਰਤਨ ਪਾਰਟੀ ਦੇ ਕੌਮੀ ਪ੍ਰਧਾਨ ਪ੍ਰਬੁੱਧ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਕਾਂਗਰਸ ਏਆਈਸੀਸੀ ਦੇ ਓਬੀਸੀ ਸੈੱਲ ਦੇ ਕੌਮੀ ਕੋਆਰਡੀਨੇਟਰ, ਜਤਿੰਦਰ ਬਾਂਸਲ ਅਤੇ ਉਨ੍ਹਾਂ ਦੇ ਸਾਥੀ ਤੇ ਭਾਰਤੀ ਬਹੁਜਨ ਪਰਿਵਰਤਨ ਪਾਰਟੀ ਦੇ ਪ੍ਰਧਾਨ, ਪ੍ਰਬੁੱਧ ਪਾਰਟੀ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ‘ਆਪ’ ਆਗੂ ਦੁਰਗੇਸ਼ ਪਾਠਕ, ‘ਆਪ’ ਦੇ ਬੁਲਾਰੇ ਭਾਰਦਵਾਜ ਤੇ ਮਨੋਜ ਪ੍ਰਧਾਨ ਵੀ ਮੌਜੂਦ ਸਨ। ਸੰਜੇ ਸਿੰਘ ਨੇ ਕਿਹਾ ਕਿ ਜਤਿੰਦਰ ਬਾਂਸਲ ਦਾ ਪਰਿਵਾਰ ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਕੇ ਲੋਕ ਹਿੱਤਾਂ ਲਈ ਕੰਮ ਕਰ ਰਿਹਾ ਹੈ। ਅੱਜ, ਜਤਿੰਦਰ ਬਾਂਸਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਭਾਰਤੀ ਬਹੁਜਨ ਪਰਿਵਰਤਨ ਪਾਰਟੀ ਦੇ ਕੌਮੀ ਪ੍ਰਧਾਨ ਪ੍ਰਬੁੱਧ ਨਾਲ ਜਾਣ ਪਛਾਣ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਬੁੱਧ ਦੇਸ਼ ਦੇ ਦਲਿਤ ਅਤੇ ਪੱਛੜੇ ਵਰਗਾਂ ਦੀ ਚੜ੍ਹਦੀ ਕਲਾ ਲਈ ਨਿਰੰਤਰ ਕਾਰਜ ਕਰ ਰਹੇ ਹਨ। ਦਲਿਤ ਸਮਾਜ ਦੀ ਸਥਿਤੀ ਤੇ ਦਿਸ਼ਾ ’ਚ ਸੁਧਾਰ ਲਿਆਉਣ ਲਈ ਸਰਕਾਰ ਸਾਹਮਣੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਅਜਿਹੇ ਦਲਿਤ ਚਿੰਤਕ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੇ ਹਨ, ਇਹ ਪਾਰਟੀ ਲਈ ਚੰਗੀ ਗੱਲ ਹੈ ਤੇ ਪਾਰਟੀ ਉਨ੍ਹਾਂ ਦਾ ਸਵਾਗਤ ਕਰਦੀ ਹੈ। ਜਤਿੰਦਰ ਬਾਂਸਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜ ਪਿਛਲੇ 70 ਸਾਲਾਂ ਵਿੱਚ ਆਜ਼ਾਦੀ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All