ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ

ਪੇਈਚਿੰਗ: ਪੂਰਬੀ ਚੀਨ ਵਿੱਚ ਸੜਕ ਕਿਨਾਰੇ ਫੂਡ ਰੈਸਟੋਰੈਂਟ ਵਿੱਚ ਹੋਏ ਗੈਸ ਧਮਾਕੇ ’ਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਤੇ 10 ਜਣੇ ਜ਼ਖ਼ਮੀ ਹੋ ਗਏ। ਜਿਆਂਗਸੂ ਸੂਬੇ ਦੇ ਵੂਸ਼ੀ ਸ਼ਹਿਰ ਵਿੱਚ ਹੋਏ ਧਮਾਕੇ ਨੇ ਰੈਸਟੋਰੈਂਟ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਧਮਾਕੇ ਨਾਲ ਨੇੜਲੀਆਂ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ। ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All