ਕ੍ਰਿਕਟ: ਵਿਸ਼ਾਲ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ

ਕ੍ਰਿਕਟ ਮੁਕਾਬਲੇ ਦੇ ਜੇਤੂ ਖਿਡਾਰੀ ਪ੍ਰਬੰਧਕਾਂ ਨਾਲ।

ਹਰਪ੍ਰੀਤ ਕੌਰ ਹੁਸ਼ਿਆਰਪੁਰ, 14 ਅਕਤੂਬਰ ਸੀ ਐਂਡ ਬੀ ਸਪੋਰਟਸ ਅਕੈਡਮੀ ਵੱਲੋਂ ਕ੍ਰਿਕਟ ਮੁਕਾਬਲੇ ਕਰਵਾਏ ਗਏ। ਇਸ ਵਿੱਚ ਅੰਡਰ-16 ਅਤੇ ਸੀਨੀਅਰ ਟੀਮਾਂ ਨੇ ਭਾਗ ਲਿਆ। ਅੰਤਰਰਾਸ਼ਟਰੀ ਕ੍ਰਿਕਟ ਕੋਚ ਬਲਰਾਜ ਕੁਮਾਰ ਬੱਲੂ ਨੇ ਦੱਸਿਆ ਕਿ ਪਹਿਲਾ ਮੈਚ ਅੰਡਰ-16 ਦੀਆਂ ਟੀਮਾਂ ਸੀ ਐਂਡ ਬੀ ਤੇ ਸ਼ਰਮਾ ਕ੍ਰਿਕਟ ਅਕੈਡਮੀ ਲੁਧਿਆਣਾ ਦਰਮਿਆਨ ਹੋਇਆ। ਲੁਧਿਆਣਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ ਦੇ ਮੈਚ ਵਿਚ 23.4 ਓਵਰਾਂ ਵਿਚ 135 ਰਨ ਬਣਾ ਕੇ ਆਲ ਆਊਟ ਹੋ ਗਈ। ਸੀ.ਐਂਡ.ਬੀ ਨੇ ਬੱਲੇਬਾਜ਼ੀ ਕਰਦਿਆਂ 15 ਓਵਰਾਂ ਵਿੱਚ ਹੀ 4 ਵਿਕਟਾਂ ਦੇ ਨੁਕਸਾਨ ’ਤੇ 136 ਰਨ ਬਣਾ ਕੇ ਇਹ ਮੈਚ ਜਿੱਤ ਲਿਆ। ਸੀ.ਐਂਡ.ਬੀ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਮੈਨ ਆਫ਼ ਦਾ ਮੈਚ ਵਿਸ਼ਾਲ ਨੂੰ ਚੁਣਿਆ ਗਿਆ। ਸੀਨੀਅਰ ਟੀਮਾਂ ਵਿੱਚ ਯੰਗਸਟਰ ਕ੍ਰਿਕਟ ਕਲੱਬ ਜਲੰਧਰ ਅਤੇ ਰਾਇਲ ਕ੍ਰਿਕਟ ਕਲੱਬ ਫ਼ਗਵਾੜਾ ਦਰਮਿਆਨ ਹੋਇਆ। ਯੰਗਸਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਯੰਗਸਟਰ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 126 ਰਨ ਬਣਾਏ। ਰਾਇਲ ਟੀਮ ਬੱਲੇਬਾਜ਼ੀ ਕਰਦਿਆਂ 14.5 ਓਵਰਾਂ ਵਿੱਚ 105 ਰਨ ਬਣਾ ਕੇ ਆਊਟ ਹੋ ਗਈ। ਯੰਗਸਟਰ ਟੀਮ ਨੇ ਇਹ ਮੈਚ 21 ਰਨਾਂ ਨਾਲ ਜਿੱਤ ਲਿਆ। ਮੈਨ ਆਫ਼ ਦੀ ਮੈਚ ਅੰਸ਼ੂ ਨੂੰ ਐਲਾਨਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All