ਕੇਜਰੀਵਾਲ ਨੂੰ ਧਮਕੀ ਭਰੇ ਪੱਤਰ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਪੱਤਰ ਪ੍ਰੇਰਕ ਨਵੀਂ ਦਿੱਲੀ, 5 ਅਕਤੂਬਰ ਇਕ ਵਿਅਕਤੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪਮਾਨਜਨਕ ਅਤੇ ਧਮਕੀ ਭਰੇ ਪੱਤਰ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਅਜਮੇਰ, ਰਾਜਸਥਾਨ ਦਾ ਵਸਨੀਕ ਹੈ। ਫੜੇ ਗਏ ਵਿਅਕਤੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਪਰ ਫਿਲਹਾਲ ਬੇਰੁਜ਼ਗਾਰ ਹੈ। ਉਸ ਦੀ ਮਾਨਸਿਕ ਸਥਿਤੀ ਵੀ ਠੀਕ ਦੱਸੀ ਨਹੀਂ ਜਾ ਰਹੀ ਹੈ। ਵਿਅਕਤੀ ਨੇ ਕਥਿਤ ਤੌਰ ’ਤੇ ਕੇਜਰੀਵਾਲ ਦੀ ਅਧਿਕਾਰਤ ਆਈਡੀ’ ਤੇ ਦੋ ਧਮਕੀ ਭਰੀਆਂ ਮੇਲ ਲਿਖੀਆਂ ਸਨ। ਮਨੀਸ਼ ਸਰਸਵਤ (36) ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਨੇ ਕੇਜਰੀਵਾਲ ਦੀ ਅਧਿਕਾਰਤ ਮੇਲ ’ਤੇ ਦੋ ਇਤਰਾਜ਼ਯੋਗ ਸੰਦੇਸ਼ ਦਿੱਤੇ, ਜਿਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਮਨੀਸ਼ ਨੇ ਜਾਣਕਾਰੀ ਅਤੇ ਤਕਨਾਲੋਜੀ ਦੇ ਵਿਸ਼ੇ ਵਿੱਚ ਇੰਜੀਨੀਅਰਿੰਗ ਕੀਤੀ ਹੈ ਅਤੇ ਇਸ ਸਮੇਂ ਉਹ ਬੇਰੁਜ਼ਗਾਰ ਹੈ। ਪੁਲੀਸ ਮੁਲਜ਼ਮ ਮਨੀਸ਼ ਤੋਂ ਪੁੱਛਗਿੱਛ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All