ਕੇਕੇਆਰ ਨੇ ਹਸੀ ਨੂੰ ਮੈਂਟਰ ਤੇ ਮਿੱਲਜ਼ ਨੂੰ ਗੇਂਦਬਾਜ਼ੀ ਕੋਚ ਬਣਾਇਆ

ਨਵੀਂ ਦਿੱਲੀ, 5 ਅਕਤੂਬਰ ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਆਸਟਰੇਲੀਆ ਦੇ ਡੇਵਿਡ ਹਸੀ ਨੂੰ ਮੁੱਖ ਮੈਂਟਰ ਅਤੇ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕਾਇਲ ਮਿੱਲਜ਼ ਨੂੰ ਟੀਮ ਦਾ ਨਵਾਂ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ। ਹਸੀ ਅਤੇ ਮਿੱਲਜ਼ ਦੋਵੇਂ ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਬ੍ਰੈਂਡਨ ਮੈਕੁਲਮ ਦੇ ਅਧੀਨ ਕੰਮ ਕਰਨਗੇ, ਜਿਸ ਨੂੰ ਅਗਲੇ ਆਈਪੀਐੱਲ ਲਈ ਕੇਕੇਆਰ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਕੇਕੇਆਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਵੈਂਕੀ ਮੈਸੂਰ ਨੇ ਬਿਆਨ ਵਿੱਚ ਕਿਹਾ, ‘‘ਡੇਵਿਡ ਹਸੀ ਅਤੇ ਕਾਇਲ ਮਿੱਲਜ਼ ਦਾ ਕੋਲਕਾਤਾ ਨਾਈਟ ਰਾਈਡਰਜ਼ ਪਰਿਵਾਰ ਵਿੱਚ ਸਵਾਗਤ ਕਰਨਾ ਸ਼ਾਨਦਾਰ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All