ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ

ਟੋਕੀਓ, 20 ਫਰਵਰੀ ਜਪਾਨ ਦੀ ਯੋਕੋਹਾਮਾ ਬੰਦਰਗਾਹ ’ਤੇ ਖੜ੍ਹੇ ਡਾਇਮੰਡ ਪ੍ਰਿੰਸੈੱਸ ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦੇ ਕਰੋਨਾਵਾਇਰਸ ਸਬੰਧੀ ਨਮੂਨੇ ਪਾਜ਼ੇਟਿਵ ਪਾਏ ਗਏ ਹਨ। ਇਸ ਭਾਰਤੀ ਨਾਗਰਿਕ ਨੂੰ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਹੈ। ਟੋਕੀਓ ਵਿਚ ਭਾਰਤੀ ਅੰਬੈਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨਵੇਂ ਕੇਸ ਮਗਰੋਂ ਕਰੋਨਾਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ ਹੁਣ ਅੱਠ ਹੋ ਗਈ ਹੈ। 3 ਫਰਵਰੀ ਤੋਂ ਬੰਦਰਗਾਹ ’ਤੇ ਖੜ੍ਹੇ ਬੇੜੇ ’ਤੇ 3711 ਮੁਸਾਫ਼ਰ ਸਵਾਰ ਸਨ। ਹੁਣ ਤਕ 621 ਲੋਕ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਪਾਏ ਗਏ ਹਨ। ਜਹਾਜ਼ ’ਤੇ ਕੁੱਲ 138 ਭਾਰਤੀ ਸਵਾਰ ਸਨ, ਜਿਨ੍ਹਾਂ ਵੱਚ 132 ਅਮਲੇ ਦੇ ਮੈਂਬਰ ਤੇ 6 ਮੁਸਾਫ਼ਰ ਸਨ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All