ਐੱਮਐੱਮ ਸਕੂਲ ਮੁਲਾਣਾ ਵੱਲੋਂ ਸਾਲਾਨਾ ਸਮਾਗਮ

ਵਿਦਿਆਰਥਣ ਨੂੰ ਇਨਾਮ ਦਿੰਦੇ ਹੋਏ ਐੱਸਪੀ ਅੰਬਾਲਾ ਅਭਿਸ਼ੇਕ ਜੋਰਵਾਲ। -ਫੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 9 ਨਵੰਬਰ ਐੱਮਐੱਮ ਇੰਟਰਨੈਸ਼ਨਲ ਸਕੂਲ ਮੁਲਾਣਾ ਵੱਲੋਂ ਅੱਜ ‘ਅਸਤਿਤਵ-ਸਿਫਰ ਤੋਂ ਸਿਖਰ ਤੱਕ’ ਥੀਮ ਤਹਿਤ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੰਬਾਲਾ ਦੇ ਐੱਸਪੀ ਅਭਿਸ਼ੇਕ ਜੋਰਵਾਲ ਮੁੱਖ ਮਹਿਮਾਨ ਸਨ ਜਦੋਂ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਗਰਗ, ਖ਼ਜ਼ਾਨਚੀ ਵਿਸ਼ਾਲ ਗਰਗ, ਸਕੱਤਰ ਸੰਜੀਵ ਗਰਗ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ। ਗਣੇਸ਼ ਵੰਦਨਾ ਤੋਂ ਬਾਅਦ ਬੱਚਿਆਂ ਨੇ ਦਾਦਾ-ਦਾਦੀ ਦੀ ਹੋਂਦ ਨੂੰ ਦਰਸਾਉਂਦੀ ਸਕਿੱਟ ਖੇਡੀ। ਪ੍ਰਦੂਸ਼ਣ ਦੀ ਸਮੱਸਿਆ ਨੂੰ ਪੇਸ਼ ਕਰਦਾ ਨਾਟਕ ਖੇਡ ਕੇ ਕੁਦਰਤ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ। ਭਾਰਤ ਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਲੋਕ-ਨਾਚ ਪੇਸ਼ ਕਰ ਕੇ ਬੱਚਿਆਂ ਨੇ ਰੰਗ ਬੰਨ੍ਹ ਦਿੱਤਾ। ਮਾਈਮ ਰਾਹੀਂ ਅੰਧ-ਵਿਸ਼ਵਾਸ ’ਤੇ ਚੋਟ ਕੀਤੀ ਗਈ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਕੂਲ ਪ੍ਰਬੰਧਕ ਕਮੇਟੀ ਨੇ 10ਵੀਂ ਜਮਾਤ ਵਿਚ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਕੌਮੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਅਭਿਸ਼ੇਕ ਜੋਰਵਾਲ ਨੇ ਬੱਚਿਆਂ ਨੂੰ ਇਨਾਮ ਵੰਡੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All