ਇਸ਼ਤਿਹਾਰਬਾਜ਼ੀ ਅਤੇ ਰੁਜ਼ਗਾਰ

ਕੀ ਕਰੀਏ, ਕੀ ਚੁਣੀਏ

ਕ੍ਰਿਸ਼ਨ ਕੁਮਾਰ*

ਇਸਤਿਹਾਰਬਾਜ਼ੀ ਦਾ ਅੱਜ ਦੇ ਯੁੱਗ ਵਿਚ ਬਹੁਤ ਮਹੱਤਵ ਹੈ ਅਤੇ ਇਹ ਚੰਗੇ ਰੁਜ਼ਗਾਰ ਤੇ ਮੋਟੀਆਂ ਤਨਖਾਹਾਂ ਦਾ ਸਾਧਨ ਬਣਦੀ ਜਾ ਰਹੀ ਹੈ। ਇਸ ਨੂੰ ਪੇਸ਼ੇ ਵਜੋਂ ਚੁਣਨ ਵਾਲੇ ਵਿਦਿਆਰਥੀ ਸਿਰਜਣਸ਼ੀਲ ਹੋਣੇ ਚਾਹੀਦੇ ਹਨ। ਇਸ ਪੇਸ਼ੇ ਲਈ ਵਿਦਿਆਰਥੀਆਂ ਵਿਚ ਭਾਸ਼ਾ ਯੋਗਤਾ, ਡਰਾਇੰਗ ਯੋਗਤਾ, ਲੋਕ ਸੰਪਰਕ ਵਾਲੀ ਬਿਰਤੀ ਅਤੇ ਪ੍ਰਬੰਧਕੀ ਯੋਗਤਾ ਹੋਣੀ ਚਾਹੀਦੀ ਹੈ। ਜੇਕਰ ਐਡਵਰਟਾਈਜ਼ਿੰਗ ਏਜੰਸੀ ਖੋਲ੍ਹਣੀ ਹੋਵੇ ਤਾਂ ਇਸ ਦੇ ਕਾਰਜਸ਼ੀਲ ਵਿਭਾਗ-ਗਾਹਕ ਸੇਵਾਵਾਂ, ਲੇਖਾ ਅਧਿਕਾਰੀ, ਮੀਡੀਆ ਮੁੱਖੀ ਅਤੇ ਅਧਿਕਾਰੀ, ਸਮਾਚਾਰ ਪੱਤਰਾਂ ਲਈ ਸਹਾਇਕ, ਮੀਡੀਆ ਪਲੈਨਰਜ਼, ਕਾਪੀ ਰਾਈਟਰਜ਼, ਵਿਜ਼ੂਅਲ ਸਹਾਇਕ, ਫੋਟੋਗ੍ਰਾਫਰਜ਼, ਟਾਈਪੋਗ੍ਰਾਫਰਜ਼, ਟੀ.ਵੀ. ਪ੍ਰੋਡਿਊਸਰਜ਼ ਅਤੇ ਸਕਰਿਪਟ ਰਾਈਟਰਜ਼ ਵਰਗੇ ਸਿਰਜਣਸ਼ੀਲ ਅਤੇ ਕਰਮਸ਼ੀਲ ਅਧਿਕਰੀ ਹੁੰਦੇ ਹਨ। ਐਡਵਰਟਾਈਜ਼ਿੰਗ ਦੇ ਖੇਤਰ ਵਿਚ ਰੁਜ਼ਗਾਰ ਸੰਭਾਵਨਾਵਾਂ ਐਡਵਰਟਾਈਜ਼ਿੰਗ ਏਜੰਸੀਆਂ, ਕਮਰਸ਼ਲ ਰੇਡੀਓ ਵਿਭਾਗਾਂ, ਟੈਲੀਵਿਜ਼ਨ, ਪ੍ਰਿੰਟ ਮੀਡੀਆ, ਮਲਟੀ ਮੀਡੀਆ, ਪਬਲਿਕ ਰਿਲੇਸ਼ਨਜ਼ ਵਿਭਾਗਾਂ, ਸਮਾਚਾਰ ਪੱਤਰਾਂ ਅਤੇ ਪੱਤ੍ਰਿਕਾਵਾਂ ਅਤੇ ਸਨਅਤੀ ਅਦਾਰਿਆਂ ਵਿਚ ਮੌਜੂਦ ਹਨ। ਦਰਅਸਲ, ਐਡਵਰਟਾਈਜ਼ਿੰਗ ਜਾਂ ਇਸ਼ਤਿਹਾਰਬਾਜ਼ੀ ਉਹ ਖੇਤਰ ਹੈ ਜਿਸ ਵਿਚ ਨੌਜਵਾਨ ਉੱਦਮੀਆਂ ਨੂੰ ਰੁਜ਼ਗਾਰ ਦੇ ਨਾਲ-ਨਾਲ ਸਿਰਜਣਸ਼ੀਲਤਾ ਦੀਆਂ ਬੁਲੰਦੀਆਂ ਛੂਹਣ ਲਈ ਢੁਕਵਾਂ ਮਾਹੌਲ ਮਿਲਦਾ ਹੈ।  ਇਸ ਪੇਸ਼ੇ ਲਈ ਬੀ.ਐਫ.ਏ. ਵਿਚੋਂ ਕਮਰਸ਼ਲ ਆਰਟਸ ਜਾਂ ਅਪਲਾਈਡ ਆਰਟਸ ਵਿਸ਼ਿਆਂ ਨਾਲ ਪਾਸ ਵਿਦਿਆਰਥੀ ਯੋਗ ਸਮਝੇ ਜਾਂਦੇ ਹਨ। (M93.1) ਮਾਈਕ ਮੁਦਰਾ ਇੰਸਟੀਟਿਊਟ ਆਫ ਕਮਿਊਨੀਕੇਸ਼ਨ, ਸ਼ੇਲਾ, ਅਹਿਮਦਾਬਾਦ-380058 (ਗੁਜਰਾਤ)) ਇਕ ਪ੍ਰਮੁੱਖ ਵਿਦਿਅਕ ਸੰਸਥਾ ਹੈ ਜਿਸ ਵਿਚ ਡਾਇਰੈਕਟ ਮਾਰਕੀਟਿੰਗ, ਕਮਿਊਨੀਕੇਸ਼ਨ,ਪਬਲਿਕ ਰਿਲੇਸ਼ਨਜ਼, ਮੀਡੀਆ ਪਲੈਨਿੰਗ ਐਂਡ ਮਾਰਕੀਟਿੰਗ, ਅਕਾਊਂਟਸ ਮੈਨੇਜਮੈਂਟ, ਕਰਾਫਟਿੰਗ ਐਡਵਰਟਾਈਜ਼ਿੰਗ, ਕਾਪੀ ਰਾਈਟਿੰਗ ਤੇ ਆਰਟ ਡਾਇਰੈਕਸ਼ਨ, ਕਮਰਸ਼ਲ ਰੇਡੀਓ ਅਤੇ ਟੈਲੀਵੀਜ਼ਨ ਲਈ ਕਰਾਫਟਿੰਗ, ਕਰਾਫਟਿੰਗ ਡਿਜ਼ੀਟਲ ਡਿਜ਼ਾਈਨ, ਕ੍ਰੀਏਟਿਵ ਕਮਿਊਨੀਕੇਸ਼ਨ, ਕਾਰਪੋਰੇਟ ਕਮਿਊਨੀਕੇਸ਼ਨ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵਿਚ ਦਾਖਲੇ ਲਈ ਬੀ.ਏ. ਫਾਈਨ ਆਰਟਸ ਵਿਸ਼ਿਆਂ ਨਾਲ ਪਾਸ ਵਿਦਿਆਰਥੀ ਯੋਗ ਸਮਝੇ ਜਾਂਦੇ ਹਨ। ਦਾਖਲਾ, ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਸਥਾ ਦੀ ਵੈਬਸਾਈਟ www.mica-india.net ’ਤੇ ਲੌਗ ਆਨ ਕਰ ਸਕਦੇ ਹਨ। ਇੰਸਟੀਟਿਊਟ ਆਫ ਕਮਿਊਨੀਕੇਸ਼ਨ ਮੈਨੇਜਮੈਂਟ, 212 ਅਮੁਲਿਆ ਕੰਪਲੈਕਸ, ਪੀ.ਬੀ. 3266,ਆਰ.ਟੀ. ਨਗਰ ਬੰਗਲੌਰ-560032 ਵਿਚ ਪੀ.ਜੀ. ਡਿਪਲੋਮਾ ਇਨ ਐਡਵਰਟਾਈਜ਼ਿੰਗ ਮੈਨੇਜਮੈਂਟ ਦੇ ਵਿਦਿਅਕ ਪ੍ਰੋਗਰਾਮ ਦਾ ਪ੍ਰਬੰਧ ਹੈ। ਇਹ ਸੰਸਥਾ ਇਸ਼ਤਿਹਾਰਬਾਜ਼ੀ ਦੇ ਖੇਤਰ  ’ਚ ਉੱਚ ਮਿਆਰੀ ਸਿਖਲਾਈ ਤੇ ਸਿੱਖਿਆ ਪ੍ਰਾਪਤ ਕਰਵਾਉਂਦੀ ਹੈ। ਇਸ ਵਿਦਿਅਕ ਕੋਰਸ ਵਿਚ ਦਾਖਲੇ ਲਈ ਗਰੈਜੂਏਟ ਅਤੇ ਬਾਰ੍ਹਵੀਂ ਪਾਸ ਵਿਦਿਆਰਥੀ ਯੋਗ ਸਮਝੇ ਜਾਂਦੇ ਹਨ। ਹਾਂ, ਉਨ੍ਹਾਂ ਦੇ ਕੋਰਸਾਂ ਦਾ ਕਾਰਜਕਾਲ ਵੱਖੋ-ਵੱਖਰਾ ਹੈ। ਇਸ ਸੰਸਥਾ ਤੋਂ ਇਹ ਕੋਰਸ ਪੱਤਰ ਵਿਹਾਰ ਮਾਧਿਅਮ ਰਾਹੀਂ ਵੀ ਕਰਵਾਏ ਜਾਂਦੇ ਹਨ। ਬਾਰ੍ਹਵੀਂ ਪਾਸ ਵਿਦਿਆਰਥੀ ਲਈ ਇਨਟੈਗਰੇਟਿਡ ਬੀ.ਏ. ਇਨ ਸੇਲਜ਼ ਪਰੋਮੋਸ਼ਨ ਐਂਡ ਸੇਲਜ਼ ਮੈਨੇਜਮੈਂਟ ਦੀਆਂ ਸਹੂਲਤਾਂ ਯੂਨੀਵਰਸਿਟੀ ਆਫ ਦਿੱਲੀ ਅਤੇ ਮਾਖਨ ਲਾਲ ਚਤੁਰਵੇਦੀ ਰਾਸ਼ਟਰੀ ਪੱਤਰਕਾਰਿਤਾ ਯੂਨੀਵਰਸਿਟੀ, ਨੋਇਡਾ ਕੈਂਪਸ, ਡੀ-12-ਏ, ਸੈਕਟਰ-20 ਨੋਇਡਾ ਵਿਚ ਪ੍ਰਾਪਤ ਹਨ। ਦੇਵੀ ਅਹਿਲਿਆ ਵਿਸ਼ਵ ਵਿਦਿਆਲਿਆ, 169, ਨਾਲੰਦਾ ਪਰਿਸਰ, ਰਵਿੰਦਰ ਨਾਥ ਟੈਗੋਰ ਮਾਰਗ, ਇੰਦੌਰ-452001 ਵਿਚ ਮਾਸਟਰ ਆਫ ਐਡਵਰਟਾਇਜ਼ਿੰਗ ਐਂਡ ਪਬਲਿਕ ਰਿਲੇਸ਼ਨਜ਼ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਹਨ। ਇਸ ਡਿਗਰੀ ਲਈ ਗਰੈਜੂਏਟ ਵਿਦਿਆਰਥੀ ਯੋਗ ਸਮਝੇ ਜਾਂਦੇ ਹਨ। ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਅਰੁਣਾ ਆਸਿਫ  ਅਲੀ ਮਾਰਗ, ਨਵੀਂ ਦਿੱਲੀ-110067 ਡਿਪਲੋਮਾ ਇਨ ਐਡਵਰਟਾਈਜ਼ਿੰਗ ਐਂਡ ਪਬਲਿਕ ਰਿਲੇਸਜ਼ਨਜ਼ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਵਿਚ ਦਾਖਲਾ, ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ ਅਤੇ ਗ੍ਰੈਜੂਏਟ ਵਿਦਿਆਰਥੀ ਇਸ ਕੋਰਸ ਲਈ ਯੋਗ ਸਮਝੇ ਜਾਂਦੇ ਹਨ। ਇਸੇ ਹੀ ਕੋਰਸ ਦੀਆਂ ਵਿਦਿਅਕ ਸਹੂਲਤਾਂ ਗਰੈਜੂਏਟ ਵਿਦਿਆਰਥੀਆਂ ਲਈ ਭਾਰਤੀ ਵਿਦਿਆ ਭਵਨ, ਮਹਿਤਾ ਸਦਨ, ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀ-110001 ਵਿਖੇ ਪ੍ਰਾਪਤ ਹਨ। ਗਰੈਜੂਏਟ ਵਿਦਿਆਰਥੀਆਂ ਲਈ ਵਿਗਨ ਐਂਡ ਲੀਹ ਕਾਲਜ, ਸਕਿੱਪਰ ਕੋਰਨਰ, 88 ਨਹਿਰੂ ਪਲੇਸ, ਨਵੀਂ ਦਿੱਲੀ ਵਿਚ ਪੋਸਟ ਗਰੈਜੂਏਟ ਡਿਪਲੋਮਾ ਇਨ ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ ਕਮਿਊਨੀਕੇਸ਼ਨ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਹਨ। ਇਵੇਂ ਹੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਜਾਮੀਆ ਨਗਰ, ਨਵੀਂ ਦਿੱਲੀ ਗਰੈਜੂਏਟ ਵਿਦਿਆਰਥੀਆਂ ਲਈ ਪੀ.ਜੀ. ਡਿਪਲੋਮਾ ਇਨ ਐਡਵਰਟਾਈਜ਼ਿੰਗ ਐਂਡ ਫੋਟੋਗ੍ਰਾਫੀ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਕਰਵਾਉਂਦੀ ਹੈ। ਨੈਸ਼ਨਲ ਇੰਸਟੀਚਿਊਟ ਆਫ ਐਡਵਰਟਾਈਜ਼ਿੰਗ, ਦੀਨ ਦਿਆਲ ਉਪਧਿਆਇ ਮਾਰਗ, ਨਵੀਂ ਦਿੱਲੀ ਪੋਸਟ ਗਰੈਜੂਏਟ ਡਿਪਲੋਮਾ (2 ਸਾਲ) ਇਨ ਕਮਿਊਨੀਕੇਸ਼ਨ ਮੈਨੇਜਮੈਂਟ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਕਰਾਉਂਦਾ ਹੈ। ਇਥੇ ਦਾਖਲਾ ਐਪਟੀਟਿਉਡ ਟੈਸਟ ਅਤੇ ਇੰਟਰਵਿਊ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਗੁਰੂ ਜੰਬੇਸ਼ਵਰ ਯੂਨੀਵਰਸਿਟੀ, ਹਿਸਾਰ, -125001, ਗਰੈਜੂਏਟ ਵਿਦਿਆਰਥੀਆਂ ਲਈ ਇਕ ਸਾਲਾ ਡਿਪਲੋਮਾ ਇਨ ਐਡਵਰਟਾਈਜ਼ਿੰਗ ਐਂਡ ਪਬਲਿਕ ਰਿਲੇਸ਼ਨਜ਼ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਕਰਵਾਉਂਦੀ ਹੈ। ਦੱਖਣੀ ਭਾਰਤ ਵਿਚ ਕਈ ਕਾਲਜਾਂ ਨੇ ਇਹ ਵਿਸ਼ਾ ‘ਐਡ-ਔਨ’ ਰੂਪ ਵਿਚ ਬੀ.ਏ. ਦੇ ਡਿਗਰੀ ਨਾਲ ਕਿੱਤਾ ਮੁਖੀ (ਵੋਕੇਸ਼ਨਲ) ਦੇ ਰੂਪ ਵਿਚ ਸ਼ੁਰੂ ਕੀਤਾ ਹੈ। ਵਿਦਿਆਰਥੀਆਂ ਨੂੰ ਦਾਖਲਾ ਸੂਚਨਾਵਾਂ, ਜੋ ਕਿ ਕੌਮੀ ਸਮਾਚਾਰ ਪੱਤਰਾਂ ਅਤੇ ਰੁਜ਼ਗਾਰ ਸਮਾਚਾਰ ਵਿਚ ਪ੍ਰਕਾਸ਼ਤ ਹੁੰਦੀਆਂ ਹਨ, ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਆਪਣੇ ਸਕੂਲ ਜਾਂ ਕਾਲਜ ਕੌਂਸਲਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਵਿਦਿਆਰਥੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਵੈਬਸਾਈਟ www.aiuweb.org ’ਤੇ ਲੌਗ ਆਨ ਕਰ ਸਕਦੇ ਹਨ।

* ਸੇਵਾਮੁਕਤ ਸੀਨੀਅਰ ਕੌਂਸਲਰ ਤੇ ਮੁਖੀ, ਗਾਈਡੈਂਸ ਐਂਡ ਕੌਂਸਲਿੰਗ ਸੈੱਲ, ਐਸ.ਆਈ.ਈ., ਚੰਡੀਗੜ੍ਹ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All