ਅਸਾਮ ’ਚੋਂ 40 ਲੱਖ ਪਰਵਾਸੀ ਕਿੱਥੇ ਗਏ: ਦਿਗਵਿਜੈ ਸਿੰਘ

ਇਦੌਰ, 7 ਸਤੰਬਰ ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਸ਼ਨਿਚਰਵਾਰ ਨੂੰ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾਅਵਾ ਕਰਦੇ ਸਨ ਕਿ ਅਸਾਮ ’ਚ 40 ਲੱਖ ਪਰਵਾਸੀ ਹਨ ਪਰ ਹੁਣ ਐੱਨਆਰਸੀ ਨੇ ਸੱਚ ਉਜਾਗਰ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਨੇ ਕਿਹਾ,‘‘ਹੁਣ ਅਸਾਮ ’ਚ 40 ਲੱਖ ਪਰਵਾਸੀ ਕਿੱਥੇ ਗਏ। ਤੁਹਾਨੂੰ (ਪੱਤਰਕਾਰਾਂ) ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ। ਧਰਮ ਦੇ ਆਧਾਰ ’ਤੇ ਸਿਆਸਤ ਕਰਕੇ ਮੁਲਕ ’ਚ ਦੁਚਿੱਤੀ ਦਾ ਮਾਹੌਲ ਬਣਾਉਣ ਦੀ ਭਾਜਪਾ ਦੀ ਪੁਰਾਣੀ ਆਦਤ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਫਿੱਟ ਇੰਡੀਆ ਮੁਹਿੰਮ’ ’ਤੇ ਵਰ੍ਹਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਮੁਲਕ ਦਾ ਅਰਥਚਾਰਾ ਖ਼ਰਾਬ ਹੈ ਅਤੇ ਲੋਕਾਂ ਤੋਂ ਰੁਜ਼ਗਾਰ ਖੁੱਸ ਰਿਹਾ ਹੈ। ‘ਪਰ ਪ੍ਰਧਾਨ ਮੰਤਰੀ ਅਰਥਚਾਰੇ ਦੀ ਫਿਕਰ ਕੀਤੇ ਬਿਨਾਂ ਰੋਜ਼ ਨਵੇਂ ਨਾਅਰੇ ਦੇ ਰਹੇ ਹਨ।’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਲੋਕਾਂ ਦੀ ਸਿਹਤ ਬਾਰੇ ਫਿਕਰ ਕਰਨ ਤੋਂ ਉਹ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਯੋਗ ਕਰ ਰਹੇ ਹਨ ਅਤੇ ਤੰਦਰੁਸਤ ਰਹਿਣ ਲਈ ਕਿਸੇ ਹੋਰ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All