ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ

ਕਾਬੁਲ, 1 ਅਪਰੈਲ ਅਫ਼ਗਾਨਿਸਤਾਨ ਸਰਕਾਰ ਦੇ ਪ੍ਰਤੀਨਿਧੀਆਂ ਨੇ ਸ਼ਾਂਤੀ ਬਹਾਲ ਕਰਨ ਦੇ ਮੰਤਵ ਨਾਲ ਕੈਦੀਆਂ ਦੀ ਅਦਲਾ-ਬਦਲੀ ਦੇ ਮੁੱਦੇ ਸਬੰਧੀ ਪਹਿਲੀ ਵਾਰ ਇੱਥੇ ਕਾਬੁਲ ਵਿੱਚ ਤਾਲਿਬਾਨ ਨਾਲ ਗੱਲਬਾਤ ਚਲਾਈ। ਅਫ਼ਗਾਨਿਸਤਾਨ ਦੀ ਕੌਮੀ ਸੁਰੱਖਿਆ ਕੌਂਸਲ ਦੇ ਦਫ਼ਤਰ ਨੇ ਟਵਿੱਟਰ ’ਤੇ ਇਹ ਜਾਣਕਾਰੀ ਦਿੱਤੀ। ਕੌਂਸਲ ਨੇ ਕਿ ਦੋਵਾਂ ਧਿਰਾਂ ਵਿਚਾਲੇ ਮੰਗਲਵਾਰ ਨੂੰ ਮੁਲਾਕਾਤ ਹੋਈ ਹੈ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਉਹ ਮੁੜ ਮਿਲਣਗੇ। ਇਹ ਗੱਲਬਾਤ ਰੈੱਡਕ੍ਰਾਸ ਦੀ ਕੌਮਾਂਤਰੀ ਕਮੇਟੀ ਦੀ ਦੇਖ-ਰੇਖ ਵਿੱਚ ਹੋ ਰਹੀ ਹੈ। ਕੈਦੀਆਂ ਦੇ ਮੁੱਦੇ ’ਤੇ ਦੋਵੇਂ ਧਿਰਾਂ ਵੀਡੀਓ ਕਾਨਫਰੰਸ ਰਾਹੀ ਪਹਿਲਾਂ ਵੀ ਗੱਲ ਕਰ ਚੁੱਕੀਆਂ ਹਨ। ਜਿਕਰਯੋਗ ਹੈ ਕਿ ਗੜਬੜੀ ਵਾਲੇ ਅਫਗਾਨਿਸਤਾਨ ਵਿੱਚ ਸਰਕਾਰ ਵੱਲੋਂ ਤਾਲਿਬਾਨ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All