ਅਥਲੈਟਿਕਸ: ਡੀਏਵੀ ਬਲੱਗਣਾ ਸਕੂਲ ਨੇ ਮੱਲਾਂ ਮਾਰੀਆਂ

ਜੇਤੂ ਖਿਡਾਰੀਆਂ ਨਾਲ ਪ੍ਰਿੰ. ਰਾਜੇਸ਼ ਗੁਪਤਾ ਤੇ ਪ੍ਰਬੰਧਕ।

ਭਗਵਾਨ ਦਾਸ ਸੰਦਲ ਦਸੂਹਾ, 14 ਅਕਤੂਬਰ ਇਥੇ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਦਸੂਹਾ ਜ਼ੋਨ ਦੇ ਕਰਵਾਏ ਪੰਜ ਰੋਜ਼ਾ ਅਥਲੈਟਿਕ ਖੇਡ ਮੁਕਾਬਲਿਆਂ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ ਦੇ ਖਿਡਾਰੀਆਂ ਨੇ ਕੁਲ 20 ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਅੰਡਰ 19 ਦੇ 200 ਮੀਟਰ ਦੋੜ ਮੁਕਾਬਲਿਆਂ ਵਿੱਚ ਖਿਡਾਰੀ ਮਿਥੁਨ ਕੁਮਾਰ ਨੇ ਸੋਨ ਤਗ਼ਮਾ, ਅੰਡਰ-16 ਦੇ 600 ਮੀਟਰ ਦੌੜ ਮੁਕਾਬਲਿਆਂ ਵਿੱਚ ਮਹੇਸ਼ ਨੇ ਸੋਨ ਤਗ਼ਮਾ ਤੇ ਅੰਡਰ 19 ਹੈਮਰ ਥ੍ਰੋਅ ਵਿੱਚ ਹੇਮੰਤ ਨੇ ਸੋਨਾ ਜਿੱਤਿਆ। ਅੰਡਰ-17 ਦੇ 1500 ਤੇ 3000 ਮੀਟਰ ਦੌੜ ਮੁਕਾਬਲਿਆਂ ਵਿੱਚ ਜਸ਼ਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ 2 ਚਾਂਦੀ ਅਤੇ 400 ਮੀਟਰ ਦੌੜ ਵਿੱਚ ਮਿਥੁਨ ਨੇ ਕਾਂਸੇ ਦਾਤਗ਼ਮਾ ਜਿੱਤਿਆ। ਅੰਡਰ-17 ਰਿਲੇਅ ਦੌੜਾਂ ਵਿੱਚ ਜਸ਼ਨਦੀਪ ਸਿੰਘ, ਅਭਿਸ਼ੇਕ ਬਾਊ, ਮੁਹੰਮਦ ਰਫੀ, ਰਾਹੁਲ ਨੇ 4 ਚਾਂਦੀ ਦੇ ਤਗ਼ਮੇ ਫੂੰਡੇ, ਜਦੋਂਕਿ ਅੰਡਰ 19 ਰਿਲੇਅ ਦੌੜ ਵਿੱਚੋਂ ਰਣਦੀਪ ਸਿੰਘ, ਵਿਸ਼ੂ, ਅਭਿਸ਼ੇਕ, ਮਿਥੁਨ ਨੇ 4 ਚਾਂਦੀ ਦੇ ਤਗ਼ਮੇ ਜਿੱਤੇ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਿਜੇ ਕੁਮਾਰ ਬੱਸੀ ਨੇ ਜੇਤੂਆਂ ਤੇ ਕੋਚ ਸਤਜੀਤ ਸਿੰਘ, ਅਮਰ ਸਿੰਘ ਨੂੰ ਵਧਾਈ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All