ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ ਉੱਤੇ ਯਾਦਾਂ ਹੋਈਆਂ ਤਾਜ਼ਾ

ਨਵੀਂ ਦਿੱਲੀ, 15 ਸਤੰਬਰ ਦੂਰਦਰਸ਼ਨ ਐਤਵਾਰ ਨੂੰ 60 ਸਾਲ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਸੁਨਹਿਰੀ ਦੌਰ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਜਦੋਂ ਦੇਸ਼ ਦੇ ਮਨੋਰੰਜਨ ਦੀ ਦੁਨੀਆਂ ਸੀਰੀਅਲਾਂ ਦੇ ਦੁਆਲੇ ਘੁੰਮਦੀ ਸੀ ਅਤੇ ਰਮਾਇਣ, ਮਹਾਭਾਰਤ, ਫੌਜੀ ਅਤੇ ਮਾਲਗੁੜੀ ਡੇਅਜ਼ ਵਰਗੇ ਸੀਰੀਅਲਾਂ ਦੀ ਪੂਰੀ ਧਾਂਕ ਸੀ। ਐਤਵਾਰ ਨੂੰ ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਲੋਕ ਟਵਿੱਟਰ ਉੱਤੇ ਅਤੀਤ ਦੀਆਂ ਯਾਦਾਂ ਵਿੱਚ ਖੋ ਗਏ ਅਤੇ ਇੱਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਉਨ੍ਹਾਂ ਦਾ ਦੂਰਦਰਸ਼ਨ ਉੱਤੇ ਮਨਪਸੰੰਦ ਸ਼ੋਅ ਕਿਹੜਾ ਸੀ। ਕਈਆਂ ਨੇ ਇਸ ਮੌਕੇ ਦੂਰਦਰਸ਼ਨ ਦਾ ਲੋਗੋ ਵੀ ਸਾਂਝਾ ਕੀਤਾ। ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੇ ਇਸ ਮੌਕੇ ਕਿਹਾ ਕਿ ਇਹ ਉਹ ਪਲ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਨਹੀਂ ਕਿ ਦੂਰਦਰਸ਼ਨ ਪੁਰਾਣਾ ਮੀਡੀਆ ਹੋ ਗਿਆ ਹੈ ਸਗੋਂ ਇਹ ਡਿਜੀਟਲ ਦਰਸ਼ਕਾਂ ਵਿੱਚ ਘੇਰਾ ਵਧਾ ਕੇ ਨਵਾਂ ਬਣ ਰਿਹਾ ਹੈ ਅਤੇ ਅੱਜ ਵੀ ਸਾਰਥਿਕ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All