DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਤੇਰਾ ਨਾਕਾ ਹੈ, ਤੇ ਤੂੰ ਕਿੱਥੇ ਹੈਂ? ਇੱਥੇ ਅੱਗ ਲੱਗੀ ਹੈ ਤੇ ਤੂੰ ਸੁੱਤਾ ਪਿਆ ਹੈਂ...’ ਨਾਕੇ ਤੋਂ ਗ਼ੈਰ-ਹਾਜ਼ਰ ਰਹਿਣ ਕਰਕੇ DIG ਵੱਲੋਂ ਰਾਜਾਸਾਂਸੀ ਦੇ SHO ਮੁਅੱਤਲ

ਸਰਪ੍ਰਾਈਜ਼ ਚੈਕਿੰਗ ਦੌਰਾਨ ਥਾਣੇ ਦੇ ਕਮਰੇ ’ਚ ਸੁੱਤਾ ਮਿਲਿਆ ਸਬ-ਇੰਸਪੈਕਟਰ; ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ।
Advertisement

ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਡਿਪਟੀ ਇੰਸਪੈਕਟਰ ਜਨਰਲ (ਬਾਰਡਰ ਰੇਂਜ) ਹਰਮਨਬੀਰ ਸਿੰਘ ਗਿੱਲ ਵੱਲੋਂ ਵੀਰਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਾਸਾਂਸੀ ਥਾਣੇ ਦੇ ਮੁੱਖ ਅਫ਼ਸਰ (SHO) ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਡੀ.ਆਈ.ਜੀ. ਵੱਲੋਂ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਐੱਸ.ਐੱਚ.ਓ. ਦੇ ਡਿਊਟੀ ਤੋਂ ਗ਼ੈਰ-ਹਾਜ਼ਰ ਮਿਲਣ ਮਗਰੋਂ ਅਮਲ ਵਿੱਚ ਲਿਆਂਦੀ ਗਈ।

ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਰਾਜਾਸਾਂਸੀ ਇਲਾਕੇ ਵਿੱਚ ਲਗਾਏ ਗਏ ਪੁਲੀਸ ਨਾਕਿਆਂ ਦੀ ਅਚਨਚੇਤ ਜਾਂਚ (ਸਰਪ੍ਰਾਈਜ਼ ਚੈਕਿੰਗ) ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਨਾਕੇ ’ਤੇ ਪਹੁੰਚੇ ਤਾਂ ਉੱਥੇ ਤਾਇਨਾਤ ਐੱਸ.ਐੱਚ.ਓ. ਗਾਇਬ ਮਿਲੇ। ਜਦੋਂ ਉੱਚ ਅਧਿਕਾਰੀ ਨੇ ਅੱਗੇ ਜਾਂਚ ਕੀਤੀ ਤਾਂ ਐੱਸ.ਐੱਚ.ਓ. ਹਰਜੀਤ ਸਿੰਘ ਥਾਣੇ ਦੇ ਅੰਦਰ ਇੱਕ ਕਮਰੇ ਵਿੱਚ ਆਰਾਮ ਨਾਲ ਸੁੱਤੇ ਹੋਏ ਪਾਏ ਗਏ।

Advertisement

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚੈਕਿੰਗ ਦੀ ਵੀਡੀਓ

ਇਸ ਅਚਨਚੇਤ ਚੈਕਿੰਗ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਡੀ.ਆਈ.ਜੀ. ਗਿੱਲ ਥਾਣੇ ਦੇ ਅੰਦਰ ਐੱਸ.ਐੱਚ.ਓ. ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਡੀ.ਆਈ.ਜੀ. ਕਮਰੇ ਵਿੱਚ ਪਹੁੰਚੇ ਤਾਂ ਐੱਸ.ਐੱਚ.ਓ. ਬੈੱਡ 'ਤੇ ਲੇਟਿਆ ਹੋਇਆ ਸੀ।

Advertisement

ਗੁੱਸੇ ਵਿੱਚ ਆਏ ਡੀ.ਆਈ.ਜੀ. ਨੇ ਐੱਸ.ਐੱਚ.ਓ. ਨੂੰ ਪੰਜਾਬੀ ਵਿੱਚ ਝਾੜ ਪਾਉਂਦਿਆਂ ਕਿਹਾ, “ਤੇਰਾ ਨਾਕਾ ਹੈ, ਤੇ ਤੂੰ ਕਿੱਥੇ ਹੈਂ? ਇੱਥੇ ਅੱਗ ਲੱਗੀ ਹੈ ਤੇ ਤੂੰ ਸੁੱਤਾ ਪਿਆ ਹੈਂ।” ਉਨ੍ਹਾਂ ਨੇ ਲਾਪਰਵਾਹੀ ਦੇਖਦੇ ਹੀ ਮੌਕੇ ’ਤੇ ਹੀ ਐੱਸ.ਐੱਚ.ਓ. ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਉਕਤ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ (Departmental Action) ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਪੂਰੀ ਹੋਣ ਤੱਕ SHO ਨੂੰ ਮੁਅੱਤਲ ਰੱਖਿਆ ਜਾਵੇਗਾ।

Advertisement
×