ਔਰਤਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਘੇਰਿਆ : The Tribune India

ਔਰਤਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਘੇਰਿਆ

ਔਰਤਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਘੇਰਿਆ

ਥਾਣੇ ਅੱਗੇ ਧਰਨਾ ਦਿੰਦੀਆਂ ਹੋਈਆਂ ਜਨਵਾਦੀ ਇਸਤਰੀ ਸਭਾ ਦੀਆਂ ਕਾਰਕੁਨ।

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 25 ਨਵੰਬਰ

ਜਨਵਾਦੀ ਇਸਤਰੀ ਸਭਾ ਐਡਵਾ ਨੇ ਅੱਜ ਧਰਨਾ ਦੇ ਕੇ ਥਾਣਾ ਗੇਟ ਹਕੀਮਾਂ ਦਾ ਘਿਰਾਓ ਕੀਤਾ ਅਤੇ ਮੰਗ ਕੀਤੀ ਹੈ ਕਿ ਸ਼ੀਤਲ ਦੇ ਕਥਿਤ ਕਤਲ ਮਾਮਲੇ ਵਿਚ ਨਾਮਜ਼ਦ ਕੀਤੇ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਹ ਧਰਨਾ ਪੁਲੀਸ ਦੇ ਏਸੀਪੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਖਤਮ ਕੀਤਾ ਗਿਆ।

ਜਥੇਬੰਦੀ ਦੀ ਪ੍ਰਧਾਨ ਡਾਕਟਰ ਕੰਵਲਜੀਤ ਕੌਰ ਨੇ ਦੱਸਿਆ ਕਿ ਸ਼ੀਤਲ ਦੀ ਮੌਤ ਦੋ ਮਹੀਨੇ ਪਹਿਲਾਂ ਹੋਈ ਸੀ ਅਤੇ ਇਸ ਸਬੰਧ ਵਿੱਚ ਪੁਲੀਸ ਵੱਲੋਂ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਸਹੁਰੇ ਪਰਿਵਾਰ ਦੇ 6 ਜੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿਚ ਸਿਰਫ ਸੀਤਲ ਦੇ ਪਤੀ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਨਾਮਜ਼ਦ ਕੀਤੇ ਮੈਂਬਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਜਥੇਬੰਦੀ ਇਸ ਮੰਗ ਨੂੰ ਲੈ ਕੇ ਪਹਿਲਾਂ ਵੀ ਦੋ ਵਾਰ ਧਰਨਾ ਲਾ ਚੁੱਕੀ ਹੈ।

ਉਨਾਂ ਦੱਸਿਆ ਕਿ ਸੀਤਲ 25 -26 ਸਾਲਾਂ ਦੀ ਲੜਕੀ ਸੀ ਅਤੇ ਲਗਪਗ ਢਾਈ-ਤਿੰਨ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦਾ ਸਵਾ ਸਾਲ ਦਾ ਇਕ ਬੱਚਾ ਵੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚਾਲੇ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ ਅਤੇ ਪਹਿਲਾਂ ਵੀ ਕਥਿਤ ਤੌਰ ’ਤੇ ਉਸ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ ਗਿਆ ਸੀ। ਇਸ ਸਬੰਧ ਵਿੱਚ ਸੀਤਲ ਦਾ ਪਹਿਲਾਂ ਦਾ ਬਿਆਨ ਵੀ ਹੈ। ਹੁਣ ਉਸ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਹੈ। ਕੁੜੀ ਦੇ ਮਾਪਿਆਂ ਦਾ ਦਾਅਵਾ ਹੈ ਕਿ ਉਸ ਨੂੰ ਕਤਲ ਕੀਤਾ ਗਿਆ ਜਦੋਂ ਕਿ ਸਹੁਰੇ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਐਡਵਾ ਪ੍ਰਧਾਨ ਡਾਕਟਰ ਕੰਵਲਜੀਤ ਕੌਰ ਧਨੋਆ ਅਤੇ ਐਡਵੋਕੇਟ ਕੰਵਲਜੀਤ ਕੌਰ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਜਿੰਨਾ ਚਿਰ ਜ਼ਿਲ੍ਹੇ ਦਾ ਕੋਈ ਮੁਖ ਅਧਿਕਾਰੀ ਵਿਸ਼ਵਾਸ ਨਹੀਂ ਦਿਵਾਉਂਦਾ ਓਨਾ ਚਿਰ ਘਿਰਾਉ ਖਤਮ ਨਹੀਂ ਕੀਤਾ ਜਾਵੇਗਾ। ਵੱਖ ਵੱਖ ਬੁਲਾਰਿਆਂ ਨੇ ਪੁਲੀਸ ਅਧਿਕਾਰੀਆ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ।

ਇਸ ਮੌਕੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿਚ ਕਾਮਰੇਡ ਆਗੂ ਸੁੱਚਾ ਸਿੰਘ ਅਜਨਾਲਾ, ਸਵਿੰਦਰ ਸਿੰਘ ਮੀਰਾਂਕੋਟ, ਨਰਿੰਦਰ ਚਮਿਆਰੀ, ਮਨਦੀਪ ਕੌਰ, ਸੋਨੀਆ, ਵਿਜੇ, ਨਰਿੰਦਰ, ਸੁਮੀਤ ਸਿੰਘ, ਗੁਰਨਾਮ ਸਿੰਘ ਅਤੇ ਗੁਰਦੀਪ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਜਸਬੀਰ ਸਿੰਘ ਝਬਾਲ, ਕਾਮਰੇਡ ਕਿਰਪਾ ਰਾਮ, ਦੀਨਾਨਾਥ ਚੋਹਾਨ, ਦਰਬਾਰਾ ਸਿੰਘ, ਅੰਮਿ੍ਤ ਭੁਲਰ, ਪੰਜਾਬ ਇਸਤਰੀ ਸਭਾ ਤੋਂ ਰਜਿੰਦਰ, ਭੈਣ ਪਾਲੀ ਅਤੇ ਪੂਜਾ ਆਦਿ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੀ ਆਗੂ ਨੇ ਦੱਸਿਆ ਕਿ ਪੁਲੀਸ ਦੇ ਏਸੀਪੀ ਨੇ ਮੌਕੇ ’ਤੇ ਆ ਕੇ ਭਰੋਸਾ ਦਿੱਤਾ ਕਿ ਇਸ ਕੇਸ ਵਿਚ ਨਾਮਜ਼ਦ ਕੀਤੇ ਵਿਅਕਤੀਆਂ ਨੂੰ 15 ਦਿਨਾਂ ਵਿਚ ਗ੍ਰਿਫਤਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਧਰਨਾ ਮੁਲਤਵੀ ਕਰ ਦਿੱਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਗੋਲੀਆਂ ਚਲਾਉਣ ਵਾਲੇ ਏਐੱਸਆਈ ਲੋਕਾਂ ਵੱਲੋਂ ਕਾਬੂ, ਪੁਲੀਸ ਹਵਾਲੇ ਕੀਤਾ

ਸ਼ਹਿਰ

View All