ਜੰਗੀ ਵਰ੍ਹੇਗੰਢ: ਰਾਣੀਆਂ ਜੰਗੀ ਸਮਾਰਕ ’ਤੇ ਪੁੱਜੀ ਵਿਜੈ ਮਸ਼ਾਲ

* ਰਾਣੀਆਂ ਜੰਗ ਮੈਦਾਨ ਦੀ ਮਿੱਟੀ ਨੂੰ ਦਿੱਲੀ ਕੌਮੀ ਜੰਗੀ ਸਮਾਰਕ ਲਈ ਵਰਤਿਆ ਜਾਵੇਗਾ

ਜੰਗੀ ਵਰ੍ਹੇਗੰਢ: ਰਾਣੀਆਂ ਜੰਗੀ ਸਮਾਰਕ ’ਤੇ ਪੁੱਜੀ ਵਿਜੈ ਮਸ਼ਾਲ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ,  27 ਫਰਵਰੀ

ਸਾਲ 1971  ਵਿੱਚ ਹੋਈ ਭਾਰਤ-ਪਾਕਿ ਜੰਗ ਦੀ ਜਿੱਤ ਦੇ 50ਵੇਂ ਵਰ੍ਹੇ ਮੌਕੇ ਅੱਜ ਵਿਜੈ ਮਸ਼ਾਲ ਨੂੰ ਖਾਸਾ ਛਾਉਣੀ ਤੋਂ ਰਾਣੀਆਂ ਸਰਹੱਦ ’ਤੇ ਲਿਜਾਇਆ ਗਿਆ, ਜੋ ਇਸ ਜੰਗ ਦਾ ਮੈਦਾਨ ਬਣਿਆ ਸੀ। ਇਸ ਸਬੰਧੀ ਸਮਾਗਮ ਵਿੱਚ ਫੌਜ ਦੀ ਉਹ ਰੈਜਮੈਂਟ ਦਾ ਯੂਨਿਟ ਵੀ ਸਨਮਾਨ ਸਮਾਗਮ ਦਾ ਹਿੱਸਾ ਬਣਿਆ, ਜਿਸ ਨੇ 50 ਸਾਲ ਪਹਿਲਾਂ ਇਥੇ ਲੜਾਈ ਲੜੀ ਸੀ। ਇਸ ਦੌਰਾਨ ਰਾਣੀਆਂ ਦੇ ਜੰਗ ਮੈਦਾਨ ਦੀ ਮਿੱਟੀ ਪ੍ਰਾਪਤ ਕੀਤੀ ਗਈ ਹੈ, ਜਿਸ ਨੂੰ ਦਿੱਲੀ ਵਿਖੇ ਬਣਨ ਵਾਲੇ ਕੌਮੀ ਜੰਗੀ ਸਮਾਰਕ ਲਈ ਵਰਤਿਆ ਜਾਵੇਗਾ। ਰਾਣੀਆਂ ਵਾਰ ਮੈਮੋਰੀਅਲ ’ਤੇ ਫੁਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੇਵਾ ਮੁਕਤ ਬ੍ਰਿਗੇਡੀਅਰ ਜੇਐੱਸ ਜਸਵਾਲ ਨੇ ਸ਼ਹੀਦਾਂ ਨੂੰ ਯਾਦ ਕੀਤਾ। 50 ਸਾਲ ਪਹਿਲਾਂ ਤਿੰਨ ਅਤੇ ਚਾਰ ਦਸੰਬਰ 1971 ਦੀ ਦਰਮਿਆਨੀ ਰਾਤ ਨੂੰ ਜਦੋਂ ਦੁਸ਼ਮਣ ਫੌਜ ਵੱਲੋਂ ਇਸ ਇਲਾਕੇ ਵਿਚ ਹਮਲਾ ਕੀਤਾ ਗਿਆ ਸੀ ਤਾਂ ਇਸ ਵੇਲੇ ਬ੍ਰਿਗੇਡੀਅਰ ਜੇਐੱਸ ਜਸਵਾਲ ਲੈਫਟੀਨੈਂਟ ਸਨ। ਉਨ੍ਹਾਂ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਲਗਾਤਾਰ ਦੋ ਦਿਨ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਹਮਲੇ ਨੂੰ ਪਛਾੜ ਦਿੱਤਾ ਸੀ। ਇਸ ਤੋਂ ਪਹਿਲਾਂ ਵਿਜੈ ਮਸ਼ਾਲ ਦਾ ਡੋਗਰਾਈ ਬ੍ਰਿਗੇਡ ਵੱਲੋਂ ਸਵਾਗਤ ਕੀਤਾ ਗਿਆ। ਸ਼ਹੀਦਾਂ ਦੇ ਪਰਿਵਾਰ ਵੀ ਪੁੱਜੇ ਹੋਏ ਸਨ। ਸਮਾਗਮ ਦੌਰਾਨ ਫੌਜ ਦੇ ਜੈਜ ਅਤੇ ਪਾਈਪ ਬੈਂਡ ਨੇ ਦੇਸ਼ ਭਗਤੀ ਦੀਆਂ ਧੂੰਨਾਂ ਵਜਾਈਆਂ ਇਸ ਮੌਕੇ ਜੰਗ ਦੇ ਨਾਇਕਾਂ, ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All