ਵੇਰਕਾ ਵੱਲੋਂ 10 ਰੁਪਏ ਦਾ ਦਹੀਂ ਦਾ ਪੈਕੇਟ ਜਾਰੀ

ਵੇਰਕਾ ਵੱਲੋਂ 10 ਰੁਪਏ ਦਾ ਦਹੀਂ ਦਾ ਪੈਕੇਟ ਜਾਰੀ

ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਜੂਨ

ਮਿਲਕ ਪਲਾਂਟ ਵੇਰਕਾ ਨੇ ਅੱਜ ਆਮ ਲੋਕਾਂ ਦੀ ਪਹੁੰਚ ਤੱਕ ਪੁਚਾਉਣ ਲਈ ਕੇਵਲ 10 ਰੁਪਏ ਦਾ ਪ੍ਰ੍ਰੋਟੀਨ ਭਰਪੂਰ 200 ਗਰਾਮ ਦਾ ਦਹੀਂ ਦਾ ਸਲਿਮਰ ਪੈਕੇਟ ਲਾਂਚ ਕੀਤਾ।ਇਸ ਮੌਕੇ ਜਨਰਲ ਮੈਨੇਜਰ ਵੇਰਕਾ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਿ ਲੌਕਡਾਊਨ ਦੌਰਾਨ ਕਿਰਸਾਨੀ ਦੀ ਬਾਂਹ ਫੜਨ ਲਈ ਵੇਰਕਾ ਵੱਲੋਂ 54 ਫੀਸਦੀ ਵਾਧੂ ਦੁੱਧ ਦੀ ਖਰੀਦ ਕੀਤੀ ਗਈ ਹੈ।ਇਸ ਮੌਕੇ ਨਰਿੰਦਰ ਸਿੰਘ ਚੇਅਰਮੈਨ ਮਿਲਕ ਯੂਨੀਅਨ ਨੇ ਦੱਸਿਆ ਕਿ ਪਿਛਲੇ ਦਿਨੀਂ ਵੇਰਕਾ ਵੱਲੋਂ 200 ਗਰਾਮ ਦਹੀਂ ਕੱਪ ਦਾ ਭਾਅ 16 ਰੁਪੲੇ ਤੋਂ ਘਟਾ ਕੇ 15 ਰੁਪਏ ਕੀਤਾ ਗਿਆ ਅਤੇ 2 ਨਵੇਂ ਉਤਪਾਦ ਵੇਰਕਾ ਪਲੇਨ ਲੱਸੀ 20 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਸ਼ਾਹੀ ਦਹੀਂ 400 ਗਰਾਮ 32 ਰੁਪਏ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All