ਅੰਮ੍ਰਿਤਸਰ: ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਨੌਜਵਾਨ ਪਹਿਲਵਾਨ ਉਦੈ ਸ਼ਰਮਾ ਨੇ ਕੁਸ਼ਤੀ ਵਿਚ ਸੋਨ ਤਗ਼ਮਾ ਹਾਸਲ ਕੀਤਾ। ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਦੈ ਨੇ ਗੋਲ ਬਾਗ਼ ਸਟੇਡੀਅਮ ‘ਚ ਕਰਵਾਏ ਜ਼ਿਲ੍ਹਾ ਸਕੂਲ ਕੁਸ਼ਤੀ ਟੂਰਨਾਮੈਂਟ ਦੀ 65 ਕਿੱਲੋਗਰਾਮ ਕੈਟਾਗਰੀ ਦਾ ਫਾਈਨਲ ਮੈਚ ਜਿੱਤ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਹ ਪ੍ਰਾਪਤੀ ਸ਼ਾਗਿਰਦ ਅਤੇ ਉਸਤਾਦ ਦੀ ਮਿਹਨਤ ਦਾ ਮੂੰਹੋਂ ਬੋਲਦਾ ਸਬੂਤ ਹੈ। -ਪੱਤਰ ਪ੍ਰੇਰਕ