ਅੰਮ੍ਰਿਤਸਰ ’ਚ ਸਕੂਲ ਦੀ ਕੰਧ ਡਿੱਗਣ ਕਾਰਨ ਦੋ ਮੌਤਾਂ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ 5 ਜੁਲਾਈ

ਬੀਤੀ ਰਾਤ ਤੇਜ਼ ਹਨੇਰੀ ਅਤੇ ਝੱਖੜ ਨਾਲ ਇਥੇ ਸਥਾਨਕ ਨਵਾਂ ਕੋਟ ਇਲਾਕੇ ਵਿੱਚ ਸਰਕਾਰੀ ਸਕੂਲ ਦੀ ਕੰਧ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਸ਼ਨਾਖਤ ਸਤਨਾਮ ਸਿੰਘ ਅਤੇ ਕਿਰਨ ਬਾਲਾ ਵਜੋਂ ਹੋਈ ਹੈ। ਕੰਧ ਡਿੱਗਣ ਨਾਲ ਕੁਝ ਇੱਟਾਂ ਸਤਨਾਮ ਸਿੰਘ ਦੇ ਸਿਰ ਵਿੱਚ ਵੱਜੀਆਂ, ਜਿਸ ਨਾਲ ਉਸ ਦੀ ਮੌਤ ਹੋਈ। ਕੰਧ ਦਾ ਕੁਝ ਹਿੱਸਾ ਕਿਰਨ ਬਾਲਾ ’ਤੇ ਡਿੱਗਾ। ਇਲਾਕਾ ਵਾਸੀਆਂ ਨੇ ਆਖਿਆ ਕਿ ਇਸ ਸਬੰਧ ਵਿੱਚ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਕੋਲ ਇਤਰਾਜ਼ ਕੀਤਾ ਗਿਆ ਸੀ ਕਿ ਕੰਧ ਨਾ ਉਸਾਰੀ ਜਾਵੇ ਪਰ ਇਸ ਦੇ ਬਾਵਜੂਦ ਤੀਜੀ ਮੰਜ਼ਿਲ ’ਤੇ 4 ਇੰਚੀ ਕੰਧ ਉਸਾਰੀ ਜਾ ਰਹੀ ਸੀ, ਜੋ ਡਿੱਗ ਗਈ।

ਇਸੇ ਤਰ੍ਹਾਂ ਰਾਤ ਨੂੰ ਝੱਖੜ ਦੌਰਾਨ ਹਾਲ ਗੇਟ ਨੇੜੇ ਪੁਰਾਣੀ ਸਬਜ਼ੀ ਮੰਡੀ ਵਿਖੇ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਬ੍ਰਿਗੇਡ ਨੇ ਕਾਬੂ ਕਰ ਲਿਆ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All