ਅੰਮਿ੍ਤਸਰ ਅਤੇ ਸੰਗਰੂਰ ਵਿੱਚ ਕਰੋਨਾ ਕਾਰਨ ਦੋ ਦੀ ਮੌਤ

ਅੰਮਿ੍ਤਸਰ ਅਤੇ ਸੰਗਰੂਰ ਵਿੱਚ ਕਰੋਨਾ ਕਾਰਨ ਦੋ ਦੀ ਮੌਤ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ

ਕਰੋਨਾ ਸੰਕਟ ਦੇ ਚਲਦਿਆਂ ਸ਼ਹਿਰ ਵਿਚ ਅੱਜ ਇਕ ਹੋਰ ਕਰੋਨਾ ਮਰੀਜ਼ ਦੀ ਮੌਤ ਹੋ ਗਈ, ਜਦੋਂਕਿ ਪੰਜ ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਦੇ ਆਏ ਹਨ। ਕਰੋਨਾ ਮਰੀਜ਼ ਦੀ ਮੌਤ ਨਾਲ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ ਵਧ ਕੇ 45 ਹੋ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਬਿਰਧ ਔਰਤ ਮਨਜੀਤ ਕੌਰ(71) ਦੀ ਮੌਤ ਹੋਈ , ਜੋ ਗੰਢਾ ਸਿੰਘ ਕਲੋਨੀ ਦੀ ਵਾਸੀ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਅੱਜ ਨਵੇਂ ਆਏ ਪੰਜ ਕੇਸਾਂ ਵਿੱਚ ਤਿੰਨ ਮਰੀਜ਼ ਆਈਐਲਆਈ ਨਾਲ ਸਬੰਧਤ ਹਨ। ਇਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਇਕ ਜਸਪਾਲ ਨਗਰ, ਇਕ ਬਸੰਤ ਐਵੇਨਿਊ ਅਤੇ ਇਕ ਆਕਾਸ਼ ਐਵੀਨਿਊ ਦਾ ਵਾਸੀ ਹੈ। ਦੋ ਮਾਮਲੇ ਕਰੋਨਾ ਲਾਗ ਨਾਲ ਸਬੰਧਤ ਹਨ। ਇਨ੍ਹਾਂ ਵਿਚ ਇਕ ਮਜੀਠਾ ਅਤੇ ਇਕ ਭਗਤਾਂਵਾਲਾ ਇਲਾਕੇ ਨਾਲ ਸਬੰਧਤ ਹੈ। ਜ਼ਿਲ੍ਹੇ ਵਿਚ ਹੁਣ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 971 ਹੋ ਗਈ ਹੈ ਅਤੇ ਹੁਣ ਤਕ 45 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਕਰੋਨਾਵਾਇਰਸ ਨਾਲ 60 ਸਾਲਾ ਔਰਤ ਦੀ ਮੌਤ ਹੋ ਗਈ ਹੈ ਜੋ ਕਿ ਮਲੇਰਕੋਟਲਾ ਨਾਲ ਸਬੰਧਤ ਸੀ। ਜ਼ਿਲ੍ਹਾ ਸੰਗਰੂਰ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਮਿ੍ਤਕਾ ਦੀ ਪਛਾਣ ਰਜ਼ੀਆ ਬੇਗਮ ਵਜੋਂ ਹੋਈ ਹੈ ਜੋ ਬਲੱਡ ਪ੍ਰੈਸ਼ਰ, ਪੀਲੀਏ ਅਤੇ ਲੀਵਰ ਦੀ ਬਿਮਾਰੀ ਤੋਂ ਪੀੜ੍ਹਤ ਸੀ ਅਤੇ ਉਸ ਦਾ ਇਲਾਜ ਡੀਐਮਸੀ ਲੁਧਿਆਣਾ ਤੋਂ ਚੱਲ ਰਿਹਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All