DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

The Tribune Punjab Achievers 2026: ਟ੍ਰਿਬਿਊਨ ਪੰਜਾਬ ਅਚੀਵਰਜ਼-2026 ਅੰਮ੍ਰਿਤਸਰ ’ਚ ਅੱਜ

ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ; ਪ੍ਰਸਿੱਧ ਅਦਾਕਾਰ ਬੀਨੂ ਢਿੱਲੋਂ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ

  • fb
  • twitter
  • whatsapp
  • whatsapp
Advertisement

ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਸਣੇ ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖਬਾਰ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ 31 ਅਕਤੂਬਰ ਨੂੰ ਅੰਮਿ੍ਤਸਰ ਵਿੱਚ ਦਿ ਟ੍ਰਿਬਿਊਨ ਪੰਜਾਬ ਅਚੀਵਰਜ਼-2026 ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੇ ਦੋ ਦਰਜਨ ਦੇ ਕਰੀਬ ਅਦਾਰੇ ਅਤੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਸਮਾਗਮ ਅੰਮਿ੍ਤਸਰ ਦੇ ਹੋਟਲ ਤਾਜ ਸਵਰਨਾ ਵਿੱਚ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪ੍ਰਸਿੱਧ ਅਦਾਕਾਰ ਬੀਨੂ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂ ਕਿ ਮੰਡੇਰ ਬ੍ਰਦਰਜ਼ ਵੱਲੋਂ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ ਜਾਵੇਗਾ।

ਦਿ ਟ੍ਰਿਬਿਊਨ ਪੰਜਾਬ ਅਚੀਵਰਜ਼- 2026 ਵਿੱਚ ਟਾਈਟਲ ਸਪਾਂਸਰ ਦੀ ਭੂਮਿਕਾ ਟ੍ਰਾਈਡੈਂਟ ਗਰੁੱਪ ਵੱਲੋਂ ਨਿਭਾਈ ਜਾ ਰਹੀ ਹੈ। ਇਸ ਮੌਕੇ ਐੱਸ ਐੱਸ ਬੀ ਗਰੁੱਪ ਅੰਮਿ੍ਤਸਰ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਕਲੱਬ ਜ਼ੀਰਕਪੁਰ, ਜਰਮਨ ਕਬੱਡੀ ਫੈਡਰੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਤਲਵੰਡੀ ਚੌਧਰੀਆਂ (ਕਪੂਰਥਲਾ), ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸਾਇੰਸ ਐਂਡ ਰਿਸਰਚ ਅੰਮਿ੍ਤਸਰ, ਖਾਲਸਾ ਯੂਨੀਵਰਸਿਟੀ ਅੰਮਿ੍ਤਸਰ, ਦਿ ਐਲਫਨਸਟੋਕ ਵਰਲਡ ਸਕੂਲ ਦੁਨੇਰਾ ਜ਼ਿਲ੍ਹਾ ਪਠਾਨਕੋਟ, ਨਿਊ ਇੰਡੀਅਨ ਪਬਲਿਕ ਸਕੂਲ ਬੂਟਾਲਾ ਅੰਮਿ੍ਤਸਰ, ਫੋਰਟਿਸ ਐਸਕੋਰਟਸ ਹਸਪਤਾਲ ਅੰਮਿ੍ਤਸਰ ਅਤੇ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੂੰ ਵਧੀਆ ਕੰਮ ਕਰਨ ਲਈ ਸਨਮਾਨਿਆ ਜਾਵੇਗਾ।

Advertisement

ਵੀਰ ਗਰੁੱਪ ਅੰਮਿ੍ਤਸਰ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਐਲੇ ਐਕੁਆ ਪੈਕੇਜਡ ਡਰਿੰਕਿੰਗ ਵਾਟਰ ਸ਼ਾਹਬਾਦ ਬਟਾਲਾ (ਗੁਰਦਾਸਪੁਰ), ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ, ਸ੍ਰੀ ਰਾਮ ਐਜੂਕੇਸ਼ਨਲ ਸੁਸਾਇਟੀ ਅੰਮਿ੍ਤਸਰ, ਅਮਨਦੀਪ ਹਸਪਤਾਲ ਇਨ ਪਾਰਟਨਰਸ਼ਿਪ ਉਜਾਲਾ ਸਿਗਨਸ, ਹਰਤੇਜ ਹਸਪਤਾਲ ਅੰਮ੍ਰਿਤਸਰ, ਆਈ ਐਕਸ ਓ ਆਰ ਏ ਅਕੈਡਮੀ (ਲਿਫਰੋਏ ਐਜੂਕੇਸ਼ਨ) ਨੂੰ ਸਨਮਾਨਿਤ ਕੀਤਾ ਜਾਵੇਗਾ।

Advertisement

Advertisement
×