ਅੰਮ੍ਰਿਤਸਰ ਵਿੱਚ ਕਰੋਨਾ ਦੇ 13 ਹੋਰ ਨਵੇਂ ਮਾਮਲੇ ਆਏ

ਅੰਮ੍ਰਿਤਸਰ ਵਿੱਚ ਕਰੋਨਾ ਦੇ 13 ਹੋਰ ਨਵੇਂ ਮਾਮਲੇ ਆਏ

ਅੰਮ੍ਰਿਤਸਰ (ਸ਼ਹਿਰੀ) ਕਾਂਗਰਸ ਦੀ ਪ੍ਰਧਾਨ ਜਤਿੰਦਰ ਸੋਨੀਆ (ਸੱਜੇ) ਮੋਬਾੲੀਲ ਵੈਨ ਰਾਹੀਂ ਕਰੋਨਾ ਸੈਂਪਲ ਲਏ ਜਾਣ ਦੀ ਮੁਹਿੰਮ ਸ਼ੁਰੂ ਕਰਦੀ ਹੋੲੀ। ਫੋਟੋ:ਸੱਗੂ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੁਲਾਈ

ਸ਼ਹਿਰ ਵਿੱਚ ਅੱਜ ਕਰੋਨਾ ਦੇ ਨਵੇਂ 13 ਮਾਮਲੇ ਹੋਰ ਆਏ ਹਨ। ਇਹ ਸਾਰੇ ਹੀ ਸ਼ਹਿਰੀ ਖੇਤਰ ਨਾਲ ਸਬੰਧਤ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 13 ਨਵੇਂ ਕਰੋਨਾ ਪਾਜੇਟਿਵ ਮਾਮਲਿਆਂ ਵਿਚ ਪੰਜ ਆਈਐਲਆਈ ਨਾਲ ਸਬੰਧਤ ਕੇਸ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਇਕ ਦਯਾਨੰਦ ਨਗਰ, ਇਕ ਨਗੀਨਾ ਐਵੀਨਿਊ, ਇਕ ਕਟੜਾ ਖਜਾਨਾ, ਇਕ ਸਾਵਨ ਨਗਰ, ਇਕ ਕਟੜਾ ਸਫੈਦ ਦਾ ਵਾਸੀ ਸ਼ਾਮਲ ਹੈ। ਇਸੇ ਤਰ੍ਹਾਂ ਅੱਠ ਨਵੇਂ ਮਾਮਲੇ ਤੇ ਕਰੋਨਾ ਲਾਗ ਨਾਲ ਸਬੰਧਤ ਹਨ। ਇਹ ਲਾਗ ਇਨ੍ਹਾਂ ਨੂੰ ਕਰੋਨਾ ਪਾਜੀਟਿਵ ਮਰੀਜ਼ਾਂ ਤੋਂ ਲੱਗੀ ਹੈ। ਅਜਿਹੇ ਮਾਮਲਿਆਂ ਵਿਚ ਇਕ ਆਜ਼ਾਦ ਨਗਰ , ਚਾਰ ਉਤਮ ਐਵੀਨਿਊ ਸੁਲਤਾਨਵਿੰਡ ਰੋਡ, ਇਕ ਟੇਲਰ ਰੋਡ, ਇਕ ਗੋਵਿੰਦ ਨਗਰ, ਇਕ ਵਿਜੈ ਨਗਰ ਨਾਲ ਸਬੰਧਤ ਹੈ।

ਤਰਨ ਤਾਰਨ, (ਗੁਰਬਖਸ਼ਪੁਰੀ) ਕਰਨਾਟਕ ਰਾਜ ਤੋਂ ਚੱਲ ਕੇ ਅੱਠ ਦਿਨਾਂ ਬਾਅਦ ਅਜੇ ਕੱਲ੍ਹ ਹੀ ਸ਼ੁੱਕਰਵਾਰ ਨੂੰ ਇਲਾਕੇ ਦੇ ਪਿੰਡ ਕੁੱਲਾ (ਪੱਟੀ) ਪੁੱਜਾ ਵਿਅਕਤੀ ਕਰੋਨਾ ਪਾਜ਼ੇਟਿਵ ਨਿਕਲਿਆ ਹੈ ਜਿਸਨੂੰ ਅੱਜ ਉਸ ਦੇ ਪਿੰਡ ਤੋਂ ਲਿਆ ਕੇ ਇਥੋਂ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ| ਇਥੋਂ ਦੇ ਸਿਵਲ ਹਸਪਤਾਲ ਤੋਂ ਠੀਕ ਹੋਏ ਦੋ ਮਰੀਜ਼ਾਂ ਨੂੰ ਅੱਜ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ| ਇਸ ਨਾਲ ਇਸ ਹਸਪਤਾਲ ਵਿੱਚ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ|

ਪਠਾਨਕੋਟ, (ਐੱਨਪੀ ਧਵਨ) ਅੱਜ ਇੱਕ 40 ਸਾਲਾ ਵਿਅਕਤੀ ਨੇ ਕਰੋਨਾ ਦੀ ਜੰਗ ਵਿੱਚ ਹਾਰਦੇ ਹੋਏ ਜਾਨ ਦੇ ਦਿੱਤੀ। ਮ੍ਰਿਤਕ ਨਜ਼ਦੀਕੀ ਪਿੰਡ ਹਾਲੇੜ ਦਾ ਰਹਿਣ ਵਾਲਾ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਹ ਕਰੋਨਾ ਪਾਜ਼ੇਟਿਵ ਆਇਆ ਸੀ। ਇਸ ਤਰ੍ਹਾਂ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਅੰਕੜਾ 7 ਹੋ ਗਿਆ ਹੈ। ਦੇਰ ਸ਼ਾਮ ਮ੍ਰਿਤਕ ਦਰਸ਼ਨ ਲਾਲ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚਦਿੱਤਾ ਗਿਆ।

ਗੁਰਦਾਸਪੁਰ(ਜਤਿੰਦਰ ਬੈਂਸ):ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਪੀਸੀਐੱਸ ਰੈਂਕ ਦੇ ਅਧਿਕਾਰੀ ਸਮੇਤ ਚਾਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਦੇ ਅਨੁਸਾਰ ਇਸ ਪੀਸੀਐੱਸ ਅਧਿਕਾਰੀ ਦਾ ਬੀਤੇ ਦਿਨੀਂ ਸੈਂਪਲ ਲਿਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਜ਼ਿਲ੍ਹੇ ਨਾਲ ਸਬੰਧਤ ਤਿੰਨ ਹੋਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਬੀਤੇ ਦਿਨੀਂ ਕਰੋਨਾ ਪਾਜ਼ੇਟਿਵ ਮਿਲੀ ਅਧਿਆਪਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਕੂਲ ਸਟਾਫ਼ ਦੇ ਸੈਂਪਲ ਵੀ ਅੱਜ ਲਏ ਗਏ ਹਨ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 48 ਹੋ ਗਈ ਹੈ।

ਬਲਾਚੌਰ(ਗੁਰਦੇਵ ਸਿੰਘ ਗਹੂੰਣ):ਤਹਿਸੀਲਦਾਰ ਬਲਾਚੌਰ ਦੀ 7 ਜੁਲਾਈ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤਹਿਸੀਲ ਕੰਪਲੈਕਸ ਬਲਾਚੌਰ ਦਾ ਕੰਮ-ਕਾਜ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਅਗਲੇ ਦਿਨ ਤਹਿਸੀਲ ਕੰਪਲੈਕਸ ਦੀ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਅਤੇ ਐੱਸ.ਡੀ.ਐੱਮ. ਬਲਾਚੌਰ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ 59 ਸੈਂਪਲ ਲਏ ਗਏ ਸਨ । ਸਿਵਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈੈਡੀਕਲ ਅਫਸਰ ਡਾ. ਰਵਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਜਿਨ੍ਹਾਂ 59 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਉਨ੍ਹਾਂ ਵਿੱਚੋਂ 58 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਅਤੇ ਇੱਕ ਵਿਅਕਤੀ ਨਾਇਬ ਤਹਿਸੀਲਦਾਰ ਬਲਾਚੌਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਐੱਸਐੱਚਓ ਹਰਚੰਦ ਸਿੰਘ ਅਤੇ ਸਾਥੀ ਜਿਮ ਨੂੰ ਸੀਲ ਕਰਦੇ ਹੋਏ।

ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਜਿੰਮ ਸੀਲ

ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਪੁਲੀਸ ਵੱਲੋਂ ਇੱਥੋਂ ਦੇ ਦੋ ਜਿੰਮ ਐਸਕੇਐਸ ਜਿੰਮ ਤੇ ਰੌਕ ਐਂਡ ਕਰਵ ਜਿੰਮ ਮੱਲੀਆਂ ਕਰੋਨਾ ਮਹਾਮਾਰੀ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ _ਤੇ ਸਖਤ ਕਾਰਵਾਈ ਕਰਦਿਆਂ ਸੀਲ ਕਰ ਦਿੱਤੇ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਜੰਡਿਆਲਾ ਗੁਰੂ ਹਰਚੰਦ ਸਿੰਘ ਨੇ ਕਿਹਾ ਹੁਕਮਾਂ ਦੀ ਉਲੰਘਣਾ ਦੇ ਦੋਸ਼ ’ਚ ਐਸਕੇਐਸ ਜਿੰਮ ਵੈਰਵਾਲ ਰੋਡ ਜੰਡਿਆਲਾ ਗੁਰੂ ਦੇ ਮਾਲਕ ਅਮਰਜੀਤ ਸਿੰਘ ਅਤੇ ਰੌਕ ਐਂਡ ਕਰਵ ਜਿੰਮ ਮੱਲੀਆਂ ਦੇ ਮਾਲਕ ਬਲਵਿੰਦਰ ਸਿੰਘ ਖਿਲਾਫ ਕੋਰੋਨਾ ਵਾਇਰਸ ਮਾਹਾਮਾਰੀ ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਇਨ੍ਹਾਂ ਵਿਰੱਧ ਮੁਕੱਦਮਾ 211 ਧਾਰਾ 188, 270 ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਮੁੱਖ ਖ਼ਬਰਾਂ

ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਕੈਪਟਨ

ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਕੈਪਟਨ

‘ਅੰਦੋਲਨ ਦੀ ਆੜ ਹੇਠ ਆਈਐੱਸਆਈ ਕਰ ਸਕਦੀ ਹੈ ਗੜਬੜ’; ਕੈਪਟਨ ਅਤੇ ਹੋਰ ਆਗ...

ਸ਼੍ਰੋਮਣੀ ਕਮੇਟੀ ਦਾ ਨੌਂ ਅਰਬ ਤੋਂ ਵੱਧ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਦਾ ਨੌਂ ਅਰਬ ਤੋਂ ਵੱਧ ਦਾ ਬਜਟ ਪਾਸ

ਮਹਾਮਾਰੀ ਦੇ ਅਸਰ ਕਾਰਨ ਸਾਲਾਨਾ ਬਜਟ 18.5 ਫ਼ੀਸਦ ਘਟਿਆ

ਕੋਵਿਡ: 82 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ

ਕੋਵਿਡ: 82 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ

ਕੇਸਾਂ ਦਾ ਕੁੱਲ ਅੰਕੜਾ 60 ਲੱਖ ਤੋਂ ਪਾਰ; ਵਾਇਰਸ ਨਾਲ ਜੁੜੀ ਜਾਣਕਾਰੀ ਬ...

ਸ਼ਹਿਰ

View All