ਸ਼੍ਰੋਮਣੀ ਕਮੇਟੀ ਪੁਣੇ ਦੀ ਕੰਪਨੀ ਤੋਂ ਖਰੀਦੇਗੀ ਦੁੱਧ ਪਦਾਰਥ

ਸ਼੍ਰੋਮਣੀ ਕਮੇਟੀ ਪੁਣੇ ਦੀ ਕੰਪਨੀ ਤੋਂ ਖਰੀਦੇਗੀ ਦੁੱਧ ਪਦਾਰਥ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ

ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਦੇਸੀ ਘਿਓ ਅਤੇ ਹੋਰ ਦੁੱਧ ਵਸਤਾਂ ਦੀ ਖਰੀਦ ਲਈ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਇਕ ਕੰਪਨੀ ਦੀ ਚੋਣ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਵੱਡੇ ਪੱਧਰ ’ਤੇ ਖਰੀਦੀਆਂ ਜਾਂਦੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਲੋਂ ਇਹ ਦੁੱਧ ਵਸਤਾਂ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਤੋਂ ਹੀ ਖਰੀਦੀਆਂ ਜਾ ਰਹੀਆਂ ਸਨ। ਸਿੱਖ ਸੰਸਥਾ ਨੇ ਮਿਲਕਫੈੱਡ ਨਾਲੋਂ ਰੇਟ ਘੱਟ ਹੋਣ ਕਰ ਕੇ ਪੁਣੇ ਦੀ ਸੋਨਾਈ ਡੇਅਰੀ ਨੂੰ ਦੁੱਧ ਵਸਤਾਂ ਦੀ ਖਰੀਦ ਲਈ ਆਰਡਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਣੇ ਦੀ ਕੰਪਨੀ ਵਲੋਂ ਦੇਸੀ ਘਿਓ ਦਾ ਰੇਟ 352 ਰੁਪਏ ਪ੍ਰਤੀ ਕਿੱਲੋ ਦੱਸਿਆ ਗਿਆ ਹੈ ਜਦੋਂਕਿ ਵੇਰਕਾ ਦਾ ਦੇਸੀ ਘਿਓ 446 ਰੁਪਏ ਪ੍ਰਤੀ ਕਿੱਲੋ ਹੈ। ਇਸ ਵਿਚ ਟੈਕਸ ਵੀ ਸ਼ਾਮਲ ਹਨ। ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਦੁੱਧ ਵਸਤਾਂ ਦਾ ਆਰਡਰ ਮਿਲਕਫੈੱਡ ਦੀ ਥਾਂ ਹੋਰ ਕੰਪਨੀ ਨੂੰ ਜਾਣ ਨਾਲ ਮਿਲਕਫੈੱਡ ਦੀ ਆਮਦਨ ’ਤੇ ਕਰੋੜਾਂ ਰੁਪਇਆਂ ਦਾ ਅਸਰ ਪਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All