ਮੀਂਹ ਨਾਲ ਮਾਝੇ-ਦੋਆਬੇ ’ਚ ਠੰਢ ਵਧੀ

ਮੀਂਹ ਨਾਲ ਮਾਝੇ-ਦੋਆਬੇ ’ਚ ਠੰਢ ਵਧੀ

ਅੰਮ੍ਰਿਤਸਰ ’ਚ ਸੁਲਤਾਨਵਿੰਡ ਰੋਡ ’ਤੇ ਅੱਗ ਸੇਕਦੇ ਹੋਏ ਲੋਕ।

ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 25 ਨਵੰਬਰ

ਅੱਜ ਅੰਮ੍ਰਿਤਸਰ ਵਿੱਚ ਸਵੇਰੇ ਹੋਈ ਬੂੰਦਾਬਾਂਦੀ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸਾਰਾ ਦਿਨ ਅਸਮਾਨ ਵਿੱਚ ਬੱਦਲ ਛਾਏ ਰਹੇ ਤੇ ਸ਼ਾਮ ਸਮੇਂ ਵੀ ਕੁਝ ਚਿਰ ਲਈ ਮੀਂਹ ਪੈਣ ਕਾਰਨ ਠੰਢ ਹੋਰ ਵਧ ਗਈ ਜਿਸ ਕਾਰਨ ਲੋਕਾਂ ਨੂੰ ਕੋਟੀਆਂ, ਸਵੈਟਰ, ਜੈਕਟਾਂ ਤੇ ਸ਼ਾਲਾਂ ਲੈਣੀਆਂ ਪਈਆਂ। ਇਸ ਦੌਰਾਨ ਗਰਮ ਕੱਪੜਿਆਂ ਦੀ ਮੰਗ ਵਧਣ ਨਾਲ ਦੁਕਾਨਦਾਰਾਂ ਦੇ ਚਿਹਰੇ ਖਿੜੇ ਦਿਖੇ। ਠੰਢ ਤੋਂ ਬਚਣ ਲਈ ਦੇਰ ਸ਼ਾਮ ਸਮੇਂ ਕਈ ਬਜ਼ਾਰਾਂ ਵਿੱਚ ਦੁਕਾਨਦਾਰ, ਉਨ੍ਹਾਂ ਦੇ ਮੁਲਾਜ਼ਮ, ਰਿਕਸ਼ਾ ਚਾਲਕ ਅਤੇ ਰੇਹੜੀਆਂ ਫੜੀਆਂ ਵਾਲੇ ਲੋਕ ਅੱਗ ਬਾਲ ਕੇ ਸੇਕਦੇ ਦਿਖੇ। ਅੱਜ ਸ਼ਾਮ ਸਮੇਂ ਗੁਰੂ ਨਗਰੀ ਦਾ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਡਾਕਟਰਾਂ ਵੱਲੋਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਢ ਤੋਂ ਬਚਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਜਲੰਧਰ (ਪਾਲ ਸਿੰਘ ਨੌਲੀ): ਦੁਪਹਿਰੋਂ ਬਾਅਦ ਹੋਈ ਕਿਣਮਿਣ ਨਾਲ ਜਿੱਥੇ ਤਾਪਮਾਨ ਹੇਠਾਂ ਆ ਗਿਆ ਹੈ ਉੱਥੇ ਠੰਢ ਨੇ ਵੀ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਅੱਜ ਸਾਰਾ ਦਿਨ ਬੱਦਲਵਾਈ ਰਹੀ ਤੇ ਦੁਪਹਿਰੋਂ ਬਾਅਦ ਕਿਣਮਿਣ ਸ਼ੁਰੂ ਹੋ ਗਈ ਸੀ ਜਿਹੜੀ ਦੇਰ ਸ਼ਾਮ ਤੱਕ ਜਾਰੀ ਰਹੀ। ਬੱਦਲਵਾਈ ਰਹਿਣ ਕਾਰਨ ਅੱਜ ਸੂਰਜ ਵਿੱਚ ਲੁਕਣ ਮੀਟੀ ਖੇਡਦਾ ਰਿਹਾ। ਸਾਰਾ ਦਿਨ ਠੰਡੀਆਂ ਹਵਾਵਾਂ ਚੱਲੀਆਂ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਭਾਵੇਂ ਇਸ ਕਿਣਮਿਣ ਨੂੰ ਮਾਪਿਆ ਨਹੀਂ ਜਾ ਸਕਦਾ ਪਰ ਕਣੀਆਂ ਪੈਣ ਨਾਲ ਹਵਾਂ ਵਿੱਚ ਉਡਿਆ ਗਰਦਾ ਜ਼ਰੂਰ ਬੈਠ ਜਾਵੇਗਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 90 ਫੀਸਦੀ ਕਣਕ ਬੀਜੀ ਜਾ ਚੁੱਕੀ ਹੈ ਤੇ ਹੁਣ ਮੀਂਹ ਪੈ ਵੀ ਜਾਵੇ ਤਾਂ ਇਸ ਦਾ ਫ਼ਸਲਾਂ ਨੂੰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਹੀਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All