ਬਿਜਲੀ ਲਾਈਨ ਦੇ ਟਾਵਰ ’ਤੇ ਚੜਿ੍ਹਆ ਵਿਅਕਤੀ

ਬਿਜਲੀ ਲਾਈਨ ਦੇ ਟਾਵਰ ’ਤੇ ਚੜਿ੍ਹਆ ਵਿਅਕਤੀ

ਟਾਵਰ ’ਤੇ ਚਡ਼੍ਹਿਆ ਵਿਅਕਤੀ।

ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 1 ਜੂਨ

 

ਮੁੱਖ ਅੰਸ਼

  • ਕਾਫੀ ਜੱਦੋ-ਜਹਿਦ ਤੋਂ ਬਾਅਦ ਹੇਠਾਂ ਉਤਾਰਿਆ

ਸਥਾਨਕ ਜੀ.ਟੀ. ਰੋਡ ’ਤੇ ਸਥਿਤ ਰਾਮ ਤਲਾਈ ਨੇੜੇ ਸਵੇਰੇ 11.30 ਵਜੇ ਦੇ ਕਰੀਬ 66 ਕੇ.ਵੀ ਬਿਜਲੀ ਲਾਈਨ ਦੇ ਟਾਵਰ ਉੱਤੇ ਇਕ ਵਿਅਕਤੀ ਚੜ੍ਹ ਕੇ ਬੈਠ ਗਿਆ। ਉਸ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਸ਼ਾਮ ਸਮੇਂ ਹੇਠਾਂ ਉਤਾਰਿਆ ਗਿਆ। ਉਸ ਦੀ ਪਛਾਣ ਪਰਵਾਸੀ ਮਜ਼ਦੂਰ ਸ਼ਾਮ ਅਵੱਸਥੀ ਵਜੋਂ ਹੋਈ ਹੈ। ਇਸੇ ਦੌਰਾਨ ਸੜਕ ’ਤੇ ਤਮਾਸ਼ਬੀਨਾਂ ਦੀ ਵੱਡੀ ਭੀੜ ਲੱਗ ਗਈ ਅਤੇ ਲੋਕ ਟਾਵਰ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਂਦੇ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਵੀ ਭੁੱਲ ਗਏ।

ਇਸ ਵਿਅਕਤੀ ਦੇ ਟਾਵਰ ’ਤੇ ਚੜ੍ਹਣ ਸਬੰਧੀ ਸੂਚਨਾ ਮਿਲਣ ’ਤੇ ਭਾਰੀ ਪੁਲੀਸ ਫੋਰਸ ਸਮੇਤ ਏਡੀਸੀਪੀ-3 ਹਰਪਾਲ ਸਿੰਘ, ਥਾਣਾ ਮੁਖੀ ਮੋਹਕਮਪੁਰਾ ਰਾਜਵਿੰਦਰ ਕੌਰ, ਥਾਣਾ ਬੀ ਡਵੀਜ਼ਨ ਦੇ ਮੁਖੀ ਗੁਰਵਿੰਦਰ ਸਿੰਘ ਤੇ ਹੋਰ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ। ਇਸੇ ਦੌਰਾਨ ਸਵੈਪ ਕਮਾਂਡੋ ਟੀਮ ਵੀ ਪਹੁੰਚ ਗਈ ਤੇ ਟੀਮ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਟਾਵਰ ਦੇ ਉੱਪਰ ਚੜ੍ਹ ਗਏ ਅਤੇ ਉਕਤ ਵਿਅਕਤੀ ਨੂੰ ਹੇਠਾਂ ਉਤਰਨ ਲਈ ਪ੍ਰੇਰਦੇ ਰਹੇ ਪਰ ਉਹ ਟਸ ਤੋਂ ਮਸ ਨਾ ਹੋਇਆ ਤੇ ਛਾਲ ਮਾਰਨ ਦੇ ਡਰਾਵੇ ਦਿੰਦਾ ਰਿਹਾ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਸ਼ਾਮ ਨੂੰ ਕਾਫੀ ਜੱਦੋਜਹਿਦ ਉਪਰੰਤ ਉਸ ਨੂੰ ਥੱਲੇ ਉਤਾਰਿਆ ਗਿਆ। ਤਕਰੀਬਨ ਸਾਰਾ ਦਿਨ ਪੁਲੀਸ ਮੁਲਾਜ਼ਮ ਤੇ ਮੀਡੀਆ ਕਰਮੀ ਮੌਕੇ ’ਤੇ ਮੌਜੂਦ ਰਹੇ।

ਥਾਣਾ ਮੋਹਕਮਪੁਰਾ ਦੀ ਮੁਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਲੱਗਦਾ ਸ਼ਾਮ ਅਵੱਸਥੀ ਨਾਮ ਦਾ ਪਰਵਾਸੀ ਮਜ਼ਦੂਰ ਸਵੇਰੇ ਟਾਵਰ ’ਤੇ ਚੜ੍ਹ ਗਿਆ ਸੀ ਜਿਸ ਨੂੰ ਕਾਫੀ ਜੱਦੋਜਹਿਦ ਨਾਲ ਹੇਠਾਂ ਉਤਾਰਿਆ ਗਿਆ ਹੈ। ਊਨ੍ਹਾਂ ਕਿਹਾ ਕਿ ਅਜੇ ਊਹ ਕਾਫੀ ਘਬਰਾਇਆ ਹੋਇਆ ਹੈ ਅਤੇ ਉਸ ਕੋਲੋਂ ਕੋਈ ਪੜਤਾਲ ਨਹੀਂ ਕੀਤੀ ਗਈ ਹੈ। ਜਿਵੇਂ ਹੀ ਉਹ ਬਿਆਨ ਦੇਣ ਯੋਗ ਹੋਵੇਗਾ ਤਾਂ ਟਾਵਰ ’ਤੇ ਚੜ੍ਹਣ ਬਾਰੇ ਪੁੱਛਗਿਛ ਕੀਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All