ਮਾਂ ਨੇ 6 ਸਾਲ ਦੀ ਧੀ ਦਾ ਕਤਲ ਕਰਕੇ ਅੱਧ ਸੜੀ ਲਾਸ਼ ਛੱਪੜ ’ਚ ਸੁੱਟੀ

ਮਾਂ ਨੇ 6 ਸਾਲ ਦੀ ਧੀ ਦਾ ਕਤਲ ਕਰਕੇ ਅੱਧ ਸੜੀ ਲਾਸ਼ ਛੱਪੜ ’ਚ ਸੁੱਟੀ

ਦਿਲਬਾਗ ਸਿੰਘ ਗਿੱਲ

ਅਟਾਰੀ, 22 ਸਤੰਬਰ

ਪੁਲੀਸ ਚੌਕੀ ਰਾਮ ਤੀਰਥ ਅਧੀਨ ਪਿੰਡ ਖਿਆਲਾ ਖ਼ੁਰਦ ਵਿੱਚ ਮਾਂ ਨੇ 6 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਇੰਸਪੈਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਚਾਰ ਬੱਚਿਆਂ ਦੀ ਮਾਂ ਹੈ। ਉਸ ਨੇ ਬੀਤੀ ਰਾਤ ਆਪਣੀ ਸਭ ਤੋਂ ਛੋਟੀ ਧੀ ਅਰਸ਼ਦੀਪ ਕੌਰ ਦਾ ਗਲੇ ’ਤੇ ਦਾਤਰ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਵਿੱਚ ਹੀ ਸਾੜ ਕੇ ਅੱਧ ਸੜੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਸਵੇਰੇ ਪਤਾ ਲੱਗਣ ਤੇ ਪੁਲੀਸ ਚੌਕੀ ਰਾਮ ਤੀਰਥ ਵਿਖੇ ਇਤਲਾਹ ਦਿੱਤੀ ਗਈ ਗਈ ਜਿਸ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਹਰਪ੍ਰੀਤ ਕੌਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।       

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All