ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਅੱਜ ਇਕ ਵਿਅਕਤੀ ਡੁੱਬ ਗਿਆ। ਦੇਰ ਸ਼ਾਮ ਤਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਵੇਰਵਿਆਂ ਅਨੁਸਾਰ 40-42 ਸਾਲ ਦੇ ਇਕ ਵਿਅਕਤੀ ਦੇ ਸਰੋਵਰ ਵਿਚ ਡਿੱਗਣ ਬਾਰੇ ਪਤਾ ਲੱਗਣ ਤੋਂ ਬਾਅਦ ਉੱਥੇ ਤਾਇਨਾਤ ਕਰਮਚਾਰੀਆ ਨੇ ਉਸ ਨੂੰ ਲੱਭਣ ਤਾ ਯਤਨ ਕੀਤਾ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ ਹੈ। ਮਗਰੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਇਸ ਵਿਅਕਤੀ ਨੇ ਖ਼ੁਦ ਸਰੋਵਰ ਵਿਚ ਛਾਲ ਮਾਰੀ ਹੈ। ਉਹ ਪਹਿਲਾਂ ਮੱਥਾ ਟੇਕਣ ਗਿਆ ਅਤੇ ਬਾਹਰ ਆਉਣ ਮਗਰੋਂ ਉਸ ਨੇ ਇਹ ਕਾਰਾ ਕੀਤਾ। ਫ਼ਿਲਹਾਲ ਊਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਊਸ ਨੂੰ ਲੱਭਣ ਵਾਸਤੇ ਹਰੀਕੇ ਤੋਂ ਗੋਤਾਖੋਰ ਸੱਦੇ ਗਏ ਹਨ।