DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar ਵਿੱਚ ਹੈ ਫਿਲਮ ‘Dhurandhar: The Revenge’ ’ਚ ਦਿਖਾਇਆ ਆਲੀਸ਼ਾਨ ਘਰ

Hamza Ali Mazari's Lyari ਦਾ ਪੰਜਾਬ ਵਿਚ ਆਲੀਸ਼ਾਨ ਘਰ ਹੁਣ ਫ਼ਿਲਮੀ ਪਰਦੇ ’ਤੇ ਛਾਇਆ; ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ; 23 DC ਆਰਕੀਟੈਕਟਸ ਨੇ ਕੀਤਾ ਹੈ ਡਿਜ਼ਾਈਨ

  • fb
  • twitter
  • whatsapp
  • whatsapp
Advertisement

ਨਿਰਦੇਸ਼ਕ ਆਦਿੱਤਿਆ ਧਰ ਦੀ ਨਵੀਂ ਫ਼ਿਲਮ ‘ਧੁਰੰਧਰ: ਦਿ ਰਿਵੈਂਜ’ (Dhurandhar: The Revenge) ਵਿੱਚ ਜੋ ਖ਼ੂਬਸੂਰਤ ਘਰ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਹੈ। ਇਸ ਪ੍ਰਾਜੈਕਟ ਦਾ ਨਾਮ ਆਨੰਦਾ (Ananda) ਹੈ। ਫ਼ਿਲਮ ਦੇ ਨਿਰਮਾਤਾਵਾਂ ਅਤੇ ਘਰ ਦੇ ਡਿਜ਼ਾਇਨਰਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦਾ ਬਣਾਇਆ ਇਹ ਆਲੀਸ਼ਾਨ ਘਰ ਇਸ ਸਿਨੇਮੈਟਿਕ ਮਾਸਟਰਪੀਸ ਦਾ ਹਿੱਸਾ ਬਣਿਆ ਹੈ। ਹਮਜ਼ਾ ਅਲੀ ਮਜ਼ਾਰੀ ਦਾ ਧੁਰੰਧਰ 2 ਵਿੱਚ ਲਿਆਰੀ ਵਾਲਾ ਘਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੈ।

Advertisement

ਇਸ ਨੂੰ 23DC ਆਰਕੀਟੈਕਟਸ ਨੇ ਡਿਜ਼ਾਈਨ ਕੀਤਾ ਹੈ ਜੋ ਅਚਾਨਕ ਸੁਰਖੀਆਂ ਵਿਚ ਆ ਗਿਆ ਹੈ।

Advertisement

ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸੁਪਰਸਟਾਰ ਰਣਵੀਰ ਸਿੰਘ ਅਤੇ ਅਦਾਕਾਰਾ ਸਾਰਾ ਅਰਜੁਨ ਦੀ ਸਕਰੀਨ ’ਤੇ ਮੌਜੂਦਗੀ ਨੇ ਇਸ ਘਰ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਹਨ। ਉਨ੍ਹਾਂ ਦੇ ਕਈ ਸੀਨ ਨੇ ਇਸ ਘਰ ਨੂੰ ਸਿਰਫ਼ ਇੱਕ ਇਮਾਰਤ ਨਹੀਂ, ਬਲਕਿ ਕਹਾਣੀ ਦਾ ਇੱਕ ਖ਼ਾਸ ਹਿੱਸਾ ਬਣਾ ਦਿੱਤਾ ਹੈ। ਪ੍ਰਸ਼ੰਸਕਾਂ ਨੂੰ ਇਹ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀਆਂ ਅਜਿਹੀਆਂ ਸ਼ਾਨਦਾਰ ਥਾਵਾਂ ਨੂੰ ਵੱਡੇ ਪਰਦੇ ’ਤੇ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਇਸ ਘਰ ਦੇ ਡਿਜ਼ਾਈਨਰਾਂ ਨੇ ਲੋਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਕੀ ਉਹ ਫ਼ਿਲਮ ਦੇ ਉਨ੍ਹਾਂ ਹਿੱਸਿਆਂ ਨੂੰ ਪਛਾਣ ਸਕਦੇ ਹਨ ਜਿੱਥੇ ਉਨ੍ਹਾਂ ਦੇ ਪਸੰਦੀਦਾ ਸੀਨ ਫ਼ਿਲਮਾਏ ਗਏ ਹਨ। ਉਨ੍ਹਾਂ ਨੇ ਇਸ ਪੂਰੇ ਘਰ ਦੀ ਇੱਕ ਵੀਡੀਓ (Full House Tour) ਵੀ ਸਾਂਝੀ ਕੀਤੀ ਹੈ, ਜਿਸ ਰਾਹੀਂ ਲੋਕ ਇਸ ਆਧੁਨਿਕ ਅਤੇ ਸ਼ਾਨਦਾਰ ਪੰਜਾਬੀ ਕੋਠੀ ਦੇ ਹਰ ਕੋਨੇ ਨੂੰ ਨੇੜਿਓਂ ਦੇਖ ਸਕਦੇ ਹਨ।

Advertisement
×