DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ 'ਚ ਅਤਿਵਾਦੀ ਸਾਜ਼ਿਸ਼ ਨਾਕਾਮ: ਭਾਰੀ ਅਸਲੇ ਸਮੇਤ ਦੋ ਮੁਲਜ਼ਮ ਕਾਬੂ

ਵਿਦੇਸ਼ੀ ਗੈਂਗਸਟਰਾਂ ਨੇ ਪੁਲੀਸ ਨੂੰ ਦਿੱਤੀ ਸੀ ਚੁਣੌਤੀ

  • fb
  • twitter
  • whatsapp
  • whatsapp
Advertisement

ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪਿੰਡ ਮੁਹਾਵਾ, ਥਾਣਾ ਘਰਿੰਡਾ ਵਿੱਚ 2 ਮੁਲਜਮਾਂ ਨੂੰ ਇਕ ਏ.ਕੇ-47 ਅਸਾਲਟ ਰਾਈਫਲ, ਦੋ ਮੈਗਜੀਨ ਏ.ਕੇ-47, 36 ਰੌਂਦ ਏ.ਕੇ-47, ਤਿੰਨ ਗਲੋਕ ਪਿਸਤੌਲ, ਚਾਰ ਮੈਗਜੀਨ ਅਤੇ ਚਾਰ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ ਦਿਹਾਤੀ ਸੁਹੇਲ ਮੀਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗਰੁੱਪ ਵੱਲੋਂ ਪੰਜਾਬ ਵਿੱਚ ਦਹਿਸ਼ਤੀ ਕਾਰਵਾਈਆਂ ਕਰਨ ਲਈ ਪਾਕਿਸਤਾਨ ਰਸਤੇ ਹਥਿਆਰਾ ਦੀ ਖੇਪ ਭੇਜੀ ਗਈ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਆਦਿਤਿਆ ਵਾਰੀਅਰ (ਐਸਪੀ-ਡੀ) ਦੀ ਨਿਗਰਾਨੀ ਹੇਠ ਡੀ.ਐਸ.ਪੀ ਅਟਾਰੀ, ਡੀ.ਐਸ.ਪੀ-ਡਿਟੈਕਟਿਵ, ਇੰਚਾਰਜ ਸੀ.ਆਈ.ਏ, ਐਸਐਚਓ.ਘਰਿੰਡਾ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਮੁਹਾਵਾ ਵਿੱਚੋ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਏ.ਕੇ-47 ਅਸਾਲਟ ਰਾਈਫਲ, ਦੋ ਮੈਗਜੀਨ ਏ.ਕੇ-47, 36 ਰੌਂਦ ਏ.ਕੇ-47, ਤਿੰਨ ਗਲੋਕ ਪਿਸਤੌਲ, ਚਾਰ ਮੈਗਜੀਨ ਅਤੇ ਚਾਰ ਰੌਂਦ ਬਰਾਮਦ ਹੋਏ। ਗ੍ਰਿਫਤਾਰ ਮੁਲਜ਼ਮਾ ਦੀ ਪਛਾਣ ਗੁਰਸੇਵਕ ਸਿੰਘ ਉਰਫ ਸੂਰਜ ਵਾਸੀ ਨਵੀਂ ਅਬਾਦੀ, ਅਟਾਰੀ ਅਤੇ ਅਮਰਜੀਤ ਸਿੰਘ ਉਰਫ ਰੋਹਿਤ ਵਾਸੀ ਸ਼ੁਬਾਸ਼ ਰੋਡ, ਛੇਹਰਟਾ ਵਜੋਂ ਹੋਈ ਹੈ।

Advertisement

ਇਸ ਸਬੰਧ ਵਿੱਚ ਅਸਲਾ ਐਕਟ 25(1) ਏ, 25(6), 25(7), 25(8) ਅਤੇ ਯੂਏਪੀਏ ਐਕਟ ਦੀ ਧਾਰਾ 13,16,18 ਅਧੀਨ ਥਾਣਾ ਘਰਿੰਡਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਵਿਦੇਸ਼ੀ ਹੈਂਡਲਰਾਂ ਵੱਲੋਂ ਇਹ ਅਸਲਾ ਪੁਲੀਸ ਫੋਰਸ ਦੇ ਅਧਿਕਾਰੀਆ ਨੂੰ ਟਾਰਗੇਟ ਕਰਨ ਲਈ ਪਾਕਿਸਤਾਨ ਰਸਤੇ ਭੇਜਿਆ ਗਿਆ ।

Advertisement

ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਹੋਰ ਮੁਲਜ਼ਮਾ ਦੀ ਸ਼ਮੂਲੀਅਤ ਤੇ ਗ੍ਰਿਫਤਾਰੀ ਸੰਭਵ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
×