DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tehreek-e-Taliban Hindustan ਨੇ ਪੋਸਟਰ ਜਾਰੀ ਕਰਕੇ ASI ਜੋਗਾ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ

ਪੋਸਟਰ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋਣੀ ਅਜੇ ਬਾਕੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮਜੀਠਾ ਇਲਾਕੇ ਵਿੱਚ ਏ ਐੱਸ ਆਈ ਜੋਗਾ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਕੁਝ ਘੰਟਿਆਂ ਬਾਅਦ, ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ 'ਤਹਿਰੀਕ-ਏ-ਤਾਲ਼ਿਬਾਨ ਹਿੰਦੁਸਤਾਨ' (TTH) ਨਾਮ ਦੇ ਸੰਗਠਨ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਵਿੱਚ ਉਨ੍ਹਾਂ ਨੇ ਏ ਐੱਸ ਆਈ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਖ਼ਾਸ ਗੱਲ ਇਹ ਹੈ ਕਿ ਇਹ ਉਹੀ ਸੰਗਠਨ ਹੈ ਜਿਸ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਗੁਰਦਾਸਪੁਰ ਦੇ ਦੋਰਾਂਗਲਾ ਇਲਾਕੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਕਾਰਨ ਸੁਰੱਖਿਆ ਏਜੰਸੀਆਂ ਦੀ ਚਿੰਤਾ ਕਾਫ਼ੀ ਵਧ ਗਈ ਹੈ।

Advertisement

ਹਾਲਾਂਕਿ, ਪੋਸਟਰ ਦੀ ਪ੍ਰਮਾਣਿਕਤਾ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ।

Advertisement

ਉੱਥੇ ਹੀ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਭਾਵੇਂ ਪੋਸਟਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਪਰ ਪੁਲੀਸ ਟੀਮਾਂ ਸਾਰੇ ਐਂਗਲਾਂ (ਪਹਿਲੂਆਂ) ਤੋਂ ਜਾਂਚ ਕਰ ਰਹੀਆਂ ਹਨ।

ਅਤਿਵਾਦੀ ਸੰਗਠਨ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਦੇ "ਅਲ-ਬੁਰਾਕ ਸਕੁਐਡ" ਨੇ ਇਸ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿੱਚ ਦਿਨ ਦਿਹਾੜੇ ਮਜੀਠਾ ਇਲਾਕੇ ਵਿੱਚ ਪੁਲੀਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਿਆਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੁਲੀਸ ਕਰਮਚਾਰੀਆਂ, ਫੌਜ ਦੇ ਮੈਂਬਰਾਂ ਅਤੇ ਖੁਫੀਆ ਅਧਿਕਾਰੀਆਂ ਦੇ ਖਿਲਾਫ ਅਜਿਹੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ।

ਸੰਗਠਨ ਨੇ ਇਹ ਵੀ ਦਾਅਵਾ ਕੀਤਾ ਕਿ ਕਤਲ ਨਾਲ ਸਬੰਧਤ ਇੱਕ ਵੀਡੀਓ ਜਲਦੀ ਹੀ ਔਨਲਾਈਨ ਜਾਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦੇ ਟਰੈਫਿਕ ਵਿੰਗ ਵਿੱਚ ਤਾਇਨਾਤ ਏ ਐੱਸ ਆਈ ਜੋਗਾ ਸਿੰਘ ਜਦੋਂ ਆਪਣੀ ਡਿਊਟੀ 'ਤੇ ਜਾ ਰਹੇ ਸਨ, ਤਾਂ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਤਲ ਤੋਂ ਬਾਅਦ, ਪੁਲੀਸ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਮਜੀਠਾ ਬੈਲਟ ਅਤੇ ਉਸ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮਾਂ ਕਈ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ, ਜਿਸ ਵਿੱਚ ਸੰਭਾਵੀ ਅਤਿਵਾਦੀ ਸਬੰਧ, ਸੰਗਠਿਤ ਅਪਰਾਧਿਕ ਸ਼ਮੂਲੀਅਤ ਅਤੇ ਸਰਹੱਦ ਪਾਰ ਦੇ ਸਬੰਧ ਸ਼ਾਮਲ ਹਨ।

Advertisement
×