DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tarn Taran: ਰਿਸ਼ਤੇਦਾਰ ਤੋਂ ਮੰਗ ਕੇ ਲਿਆਂਦੀ ਹਾਂਡਾ ਕਾਰ ਰਾਤੋ-ਰਾਤ ਚੋਰੀ

ਤਰਨ ਤਾਰਨ ਦੀ ਕਾਜੀਕੋਟ ਰੋਡ ਤੋਂ ਇੱਕ ਹਾਂਡਾ ਸਿਟੀ ਕਾਰ ਚੋਰੀ ਹੋ ਗਈ। ਇਹ ਕਾਰ ਇੱਥੇ ਇੱਕ ਵਿਅਕਤੀ ਕਰਨਦੀਪ ਸਿੰਘ ਵਾਸੀ ਰਾਮ ਨਗਰ ਕਲੋਨੀ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਆਪਣੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਤੋਂ ਮੰਗਵੀਂ ਲੈ ਕੇ ਆਇਆ ਸੀ। ਉਸ ਨੇ ਇਹ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਤਰਨ ਤਾਰਨ ਦੀ ਕਾਜੀਕੋਟ ਰੋਡ ਤੋਂ ਇੱਕ ਹਾਂਡਾ ਸਿਟੀ ਕਾਰ ਚੋਰੀ ਹੋ ਗਈ। ਇਹ ਕਾਰ ਇੱਥੇ ਇੱਕ ਵਿਅਕਤੀ ਕਰਨਦੀਪ ਸਿੰਘ ਵਾਸੀ ਰਾਮ ਨਗਰ ਕਲੋਨੀ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਆਪਣੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਤੋਂ ਮੰਗਵੀਂ ਲੈ ਕੇ ਆਇਆ ਸੀ। ਉਸ ਨੇ ਇਹ ਕਾਰ ਕਾਜੀਕੋਟ ਰੋਡ ਵਿਖੇ ਰਾਤ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਲਗਾਈ ਹੋਈ ਸੀ। ਜਿਵੇਂ ਹੀ ਉਸ ਨੇ ਅਗਲੇ ਦਿਨ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਕਾਰ ਕੋਈ ਚੋਰੀ ਕਰਕੇ ਲੈ ਗਿਆ ਸੀ।

ਆਸ -ਪਾਸ ਦੇ ਘਰਾਂ ਦੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਇਕ ਸਵਿਫਟ ਡਿਜਾਇਰ ਕਾਰ ’ਤੇ ਆਏ ਦੋ-ਤਿੰਨ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਕਾਰ ਚੋਰੀ ਕਰ ਕੇ ਲੈ ਗਏ ਸਨ। ਹਰਪ੍ਰੀਤ ਸਿੰਘ ਨੇ ਇਹ ਕਾਰ ਅੰਮ੍ਰਿਤਸਰ ਦੀ ਬਟਾਲਾ ਰੋਡ ਦੇ ਇੱਕ ਵਿਅਕਤੀ ਸ਼ਿਵਮ ਸ਼ਰਮਾ ਤੋਂ ਖਰੀਦੀ ਸੀ ਪਰ ਉਸ ਨੇ ਅਜੇ ਇਸ ਨੂੰ ਆਪਣੇ ਨਾਂ ’ਤੇ ਨਹੀਂ ਸੀ ਕਰਵਾਇਆ। ਇਸ ਸਬੰਧੀ ਸਥਾਨਕ ਥਾਣਾ ਸਿਟੀ ਦੇ ਏਐਸਆਈ ਲਖਵਿੰਦਰ ਸਿੰਘ ਵੱਲੋਂ ਪੜਤਾਲ ਕਰਕੇ ਦਫਾ 303 (2), 3 (5) ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement
×