DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tarn Taran: ਭਰਾ ਨੇ ਕਹੀ ਨਾਲ ਵੱਢੀ ਸਕੀ ਭੈਣ; ਮਾਂ ਵੀ ਜ਼ਖਮੀ

ਸਰਹੱਦੀ ਖੇਤਰ ਦੇ ਪਿੰਡ ਸਭਰਾ ਅੰਦਰ ਅੱਜ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮਾਨਸਿਕ ਤੌਰ 'ਤੇ ਬਿਮਾਰ ਅਤੇ ਪਰੇਸ਼ਾਨ ਇੱਕ ਵਿਅਕਤੀ ਵੱਲੋਂ ਆਪਣੀ ਸਕੀ ਭੈਣ, ਦੋ ਬੱਕਰੀਆਂ ਅਤੇ ਇੱਕ ਪਾਲਤੂ ਕੁੱਤੇ (ਕੁੱਤੀ) ਦਾ ਕਹੀ ਮਾਰ ਕੇ ਬੇਰਹਿਮੀ ਨਾਲ...

  • fb
  • twitter
  • whatsapp
  • whatsapp
featured-img featured-img
ਪਿੰਡ ਸਭਰਾ ਵਿਖੇ ਵਾਪਰੀ ਖ਼ੂਨੀ ਘਟਨਾ ਸਬੰਧੀ ਮੌਕੇ 'ਤੇ ਜਾਂਚ ਲਈ ਪਹੁੰਚੀ ਹੋਈ ਪੁਲੀਸ। ਫੋਟੋ: ਬੇਅੰਤ ਸਿੰਘ
Advertisement

ਸਰਹੱਦੀ ਖੇਤਰ ਦੇ ਪਿੰਡ ਸਭਰਾ ਅੰਦਰ ਅੱਜ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮਾਨਸਿਕ ਤੌਰ 'ਤੇ ਬਿਮਾਰ ਅਤੇ ਪਰੇਸ਼ਾਨ ਇੱਕ ਵਿਅਕਤੀ ਵੱਲੋਂ ਆਪਣੀ ਸਕੀ ਭੈਣ, ਦੋ ਬੱਕਰੀਆਂ ਅਤੇ ਇੱਕ ਪਾਲਤੂ ਕੁੱਤੇ (ਕੁੱਤੀ) ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਝੜਪ ਵਿੱਚ ਘਰ ਦੀ ਇੱਕ ਹੋਰ ਔਰਤ ਜੋ ਕਿ ਮੁਲਜ਼ਮ ਦੀ ਮਾਂ ਦੱਸੀ ਜਾ ਰਹੀ ਹੈ, ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੁਲਜ਼ਮ ਲੜਕੇ ਅਤੇ ਮ੍ਰਿਤਕ ਲੜਕੀ ਦੇ ਪਿਤਾ ਮੁਖਤਿਆਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਰਸਾਲ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਰਸਾਲ ਸਿੰਘ ਨੇ ਘਰ ਵਿੱਚ ਝਗੜਾ ਕਰਕੇ ਪਹਿਲਾਂ ਪਾਲਤੂ ਕੁੱਤੇ ਅਤੇ ਦੋ ਬੱਕਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਸਕੀ ਭੈਣ ਸੰਦੀਪ ਕੌਰ ਦੇ ਸਿਰ ਵਿੱਚ ਕਹੀ ਦੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਪਣੀ ਧੀ ਨੂੰ ਬਚਾਉਣ ਆਈ ਮਾਂ ਨੂੰ ਵੀ ਮੁਲਜ਼ਮ ਨੇ ਗੰਭੀਰ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ।

Advertisement

ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੰਦੀਪ ਕੌਰ ਪਿੰਡ ਤੂਤ ਵਿਖੇ ਵਿਆਹੀ ਹੋਈ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਉਹ ਆਪਣੇ ਮਾਨਸਿਕ ਤੌਰ 'ਤੇ ਬਿਮਾਰ ਭਰਾ ਰਸਾਲ ਸਿੰਘ ਦੀ ਸਿਹਤ ਦਾ ਪਤਾ ਲੈਣ ਲਈ ਆਪਣੇ ਸਹੁਰੇ ਘਰੋਂ ਪੇਕੇ ਪਿੰਡ ਆਈ ਹੋਈ ਸੀ। ਸਥਾਨਕ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਮੁਲਜ਼ਮ ਦਿਮਾਗੀ ਤੌਰ 'ਤੇ ਕਾਫ਼ੀ ਪਰੇਸ਼ਾਨ ਰਹਿੰਦਾ ਸੀ।

Advertisement

ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਸਥਾਨਕ ਪੁਲੀਸ ਪਾਰਟੀ ਮੌਕੇ 'ਤੇ ਪਹੁੰਚ ਗਈ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣੇ-ਹੁਣੇ ਹੋਈ ਇਸ ਘਟਨਾ ਦੇ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Advertisement
×