DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ ‘ਆਪ’ ਦੇ ਉਮੀਦਵਾਰ

ਭਗਵੰਤ ਮਾਨ ਨੇ ਮਜੀਠਾ ’ਚ ਉਮੀਦਵਾਰ ਐਲਾਨਿਆ

  • fb
  • twitter
  • whatsapp
  • whatsapp
Advertisement

ਆਮ ਆਦਮੀ ਪਾਰਟੀ ਦੇ ਤਲਬੀਰ ਸਿੰਘ ਗਿੱਲ ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਮਜੀਠਾ ਤੋਂ ‘ਆਪ’ ਦੇ ਉਮੀਦਵਾਰ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਜੀਠਾ ’ਚ ਸਮਾਗਮਾਂ ਦੌਰਾਨ ਅਸਿੱਧੇ ਤਰੀਕੇ ਨਾਲ ਤਲਬੀਰ ਸਿੰਘ ਗਿੱਲ ਨੂੰ ਪਾਰਟੀ ਦਾ ਅਗਾਮੀ ਅਸੈਂਬਲੀ ਚੋਣਾਂ ਲਈ ਉਮੀਦਵਾਰ ਐਲਾਨਿਆ। ਆਮ ਆਦਮੀ ਪਾਰਟੀ ਨੇ ਜੁਲਾਈ 2025 ’ਚ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਲਗਾਇਆ ਸੀ।।

Advertisement

ਤਲਬੀਰ ਸਿੰਘ ਗਿੱਲ ਸਾਬਕਾ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਹਨ ਅਤੇ ਗਿੱਲ ਨੇ ਅੰਮ੍ਰਿਤਸਰ ਦੱਖਣੀ ਤੋਂ ਸਾਲ 2022 ’ਚ ਚੋਣ ਲੜੀ ਸੀ। ਤਲਬੀਰ ਗਿੱਲ ਨੇ 4 ਮਾਰਚ 2024 ਨੂੰ ਭਗਵੰਤ ਮਾਨ ਦੀ ਅਗਵਾਈ ’ਚ ‘ਆਪ’ ਦਾ ਪੱਲਾ ਫੜ ਲਿਆ ਸੀ। ਆਮ ਆਦਮੀ ਪਾਰਟੀ ਨੇ ਮਜੀਠਾ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਵੱਡੀ ਜਿੱਤ ਹਾਸਲ ਕੀਤੀ ਸੀ।

Advertisement

ਅਗਲੀ ਵਿਧਾਨ ਸਭਾ ਚੋਣ ’ਚ ਹੁਣ ‘ਆਪ’ ਦੇ ਤਲਬੀਰ ਸਿੰਘ ਗਿੱਲ ਵਿਰੋਧੀ ਉਮੀਦਵਾਰਾਂ ਨੂੰ ਟੱਕਰ ਦੇਣਗੇ। ਅੱਜ ਮਜੀਠਾ ਸਮਾਗਮਾਂ ’ਚ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬੰਧਾਂ ’ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਅਕਾਲੀ ਕਾਨਫ਼ਰੰਸਾਂ ਦੇ ਇੰਤਜ਼ਾਮਾਂ ’ਚ ਜੁਟੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਜੀ ਦਾ ਸਿਪਾਹੀ ਹੁੰਦਾ ਪਰ ਅਫ਼ਸੋਸ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਿਪਾਹੀ ਦੱਸ ਰਿਹਾ ਹੈ।

Advertisement
×