ਭਾਰਤ-ਪਾਕਿਤਸਾਨ ਦੂਤਾਵਾਸ ਦੇ ਸਟਾਫ਼ ਮੈਂਬਰ ਵਤਨ ਪਰਤੇ

ਪਾਕਿਸਤਾਨ ’ਚੋਂ 38 ਤੇ ਭਾਰਤ ’ਚੋਂ 39 ਸਟਾਫ ਮੈਂਬਰ ਪਰਿਵਾਰਾਂ ਸਮੇਤ ਘਰੋ ਘਰੀ ਪਹੁੰਚੇ

ਭਾਰਤ-ਪਾਕਿਤਸਾਨ ਦੂਤਾਵਾਸ ਦੇ ਸਟਾਫ਼ ਮੈਂਬਰ ਵਤਨ ਪਰਤੇ

ਅਟਾਰੀ-ਵਾਹਗਾ ਸਰਹੱਦ ’ਤੇ ਮੰਗਲਵਾਰ ਨੂੰ ਬੱਸ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਤਨ ਪਰਤਦੇ ਹੋਏ ਪਾਕਿਸਤਾਨ ਹਾਈ ਕਮਿਸ਼ਨ ਦੇ ਸਟਾਫ ਮੈਂਬਰ। -ਫੋਟੋ: ਵਿਸ਼ਾਲ ਕੁਮਾਰ

ਪੱਤਰ ਪ੍ਰੇਰਕ
ਅਟਾਰੀ, 30 ਜੂਨ

ਭਾਰਤ-ਪਾਕਿਸਤਾਨ ਸਰਕਾਰਾਂ ਵੱਲੋਂ ਆਪਣੇ ਦੂਤਘਰਾਂ ਵਿੱਚ ਤਾਇਨਾਤ ਸਟਾਫ ਦੀ 50 ਪ੍ਰਤੀਸ਼ਤ ਕਟੌਤੀ ਕਰਨ ਦੇ ਹੁਕਮਾਂ ਤਹਿਤ ਅੱਜ ਦੋਵਾਂ ਮੁਲਕਾਂ ਦੇ ਦੂਤਘਰਾਂ ਦੇ 50 ਪ੍ਰਤੀਸ਼ਤ ਸਟਾਫ ਮੈਂਬਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਤਨ ਪਰਤੇ। ਪਾਕਿਸਤਾਨੀ ਦੂਤਘਰ ਦੇ ਅਧਿਕਾਰੀ ਜੋ ਪਿਛਲੀ ਦਿਨੀਂ ਜਾਸੂਸੀ ਕਰਦੇ ਫੜੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਫੈਸਲਾ ਕੀਤਾ ਗਿਆ ਸੀ ਕਿ ਭਾਰਤ-ਪਾਕਿਸਤਾਨ ਸਥਿਤ ਦੂਤਘਰਾਂ ਵਿੱਚ ਕੰੰਮ ਕਰ ਰਹੇ ਸਟਾਫ ’ਚੋਂ 50 ਪ੍ਰਤੀਸ਼ਤ ਸਟਾਫ ਘੱਟ ਕਰ ਦਿੱਤਾ ਜਾਵੇਗਾ। ਇਸੇ ਤਹਿਤ ਅੱਜ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਤੋਂ 38 ਸਟਾਫ ਮੈਂਬਰ ਅਤੇ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਤੋਂ 39 ਸਟਾਫ ਮੈਂਬਰਾ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪਰਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All