DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਦਾ ਫੋਨ ਹੈਕ

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਦਾ ਮੋਬਾਇਲ ਨੰਬਰ ਹੈਕਰਾਂ ਵੱਲੋਂ ਹੈਕ ਕਰ ਕੀਤੇ ਜਾਣ ਬਾਰੇ ਮਾਮਲਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਉਨ੍ਹਾਂ ਦੇ ਜਾਣਕਾਰਾਂ ਕੋਲੋਂ ਪੈਸੇ ਵੀ ਮੰਗੇ ਗਏ ਹਨ। ਮੁੱਖ ਮੈਨੇਜਰ ਨੇ ਇਸ ਸੰਬੰਧ...

  • fb
  • twitter
  • whatsapp
  • whatsapp
Advertisement

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਦਾ ਮੋਬਾਇਲ ਨੰਬਰ ਹੈਕਰਾਂ ਵੱਲੋਂ ਹੈਕ ਕਰ ਕੀਤੇ ਜਾਣ ਬਾਰੇ ਮਾਮਲਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਉਨ੍ਹਾਂ ਦੇ ਜਾਣਕਾਰਾਂ ਕੋਲੋਂ ਪੈਸੇ ਵੀ ਮੰਗੇ ਗਏ ਹਨ।

Advertisement

ਮੁੱਖ ਮੈਨੇਜਰ ਨੇ ਇਸ ਸੰਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਗਲਿਆਰਾ ਪੁਲੀਸ ਚੌਂਕੀ ਵਿੱਚ ਇਸ ਸਬੰਧੀ ਸ਼ਿਕਾਇਤ ਕੀਤੀ ਹੈ।

Advertisement

ਇਸ ਬਾਰੇ ਗੱਲ ਕਰਦਿਆਂ ਸ੍ਰੀ ਧੰਗੇੜਾ ਨੇ ਦੱਸਿਆ ਕੁਝ ਸਮਾਂ ਪਹਿਲਾਂ ਇੱਕ ਫੋਨ ਆਇਆ ਸੀ ਅਤੇ ਫੋਨ ਕਰਤਾ ਨੇ ਆਖਿਆ ਕਿ ਉਨ੍ਹਾਂ ਦਾ ਇੱਕ ਪਾਰਸਲ ਆਇਆ ਹੈ। ਉਸ ਨੇ ਦੱਸੇ ਗਏ ਨੰਬਰ ’ਤੇ ਫੋਨ ਕਰਨ ਵਾਸਤੇ ਆਖਿਆ, ਮੁੜ ਫੋਨ ਆਉਣ ਬਾਅਦ ਉਨ੍ਹਾਂ ਦੱਸੇ ਗਏ ਨੰਬਰ ਤੇ ਫੋਨ ਕੀਤਾ ਅਤੇ ਕੁਝ ਹੀ ਮਿੰਟਾਂ ਵਿੱਚ ਵਟਸਐਪ ਬੰਦ ਹੋ ਗਿਆ। ਇਸ ਦੌਰਾਨ ਹੈਕਰਾਂ ਵੱਲੋਂ ਉਨ੍ਹਾਂ ਦੇ ਮੋਬਾਈਲ ਨੰਬਰ ਵਿੱਚ ਸੇਵ ਕੀਤੇ ਗਏ ਨੰਬਰਾਂ ਤੇ ਮੈਸੇਜ ਕਰਕੇ ਸਾਰਿਆਂ ਕੋਲੋਂ ਪੈਸੇ ਮੰਗੇ ਹਨ। ਇਸ ਦੀ ਜਾਣਕਾਰੀ ਮਿਲਣ ਤੇ ਉਹਨਾਂ ਤੁਰੰਤ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਹੈ।

Advertisement
×