ਹੇਮਕੁੰਟ ਸਾਹਿਬ ਨੇੜਿਓਂ ਬਰਫ਼ ਹਟਾਉਣ ਦਾ ਕੰਮ ਸ਼ੁਰੂੁ

ਹੇਮਕੁੰਟ ਸਾਹਿਬ ਨੇੜਿਓਂ ਬਰਫ਼ ਹਟਾਉਣ ਦਾ ਕੰਮ ਸ਼ੁਰੂੁ

ਬਰਫ਼ ਨਾਲ ਢੱਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਲਕ।

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 15 ਅਪਰੈਲ

ਉੱਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਭਾਰਤੀ ਫ਼ੌਜ ਦੇ ਜਵਾਨਾਂ ਵੱਲੋਂ ਬਰਫ਼ ਹਟਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਹ ਕੰਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਕਰਵਾਇਆ ਜਾ ਰਿਹਾ ਹੈ।

ਟਰੱਸਟ ਦੇ ਆਗੂ ਨਰਿੰਦਰ ਪਾਲ ਸਿੰਘ ਬਿੰਦਰਾ ਨੇ ਸੋਸ਼ਲ ਮੀਡੀਆ ’ਤੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਮੌਜੂਦਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰੇ ਦੀ ਇਮਾਰਤ ਦੁਆਲੇ 6 ਤੋਂ 8 ਫੁੱਟ ਤਕ ਬਰਫ਼ ਜੰਮੀ ਹੋਈ ਹੈ। ਗੁਰਦੁਆਰੇ ਦਾ ਮੁੱਖ ਦਰਵਾਜ਼ਾ ਵੀ ਬਰਫ਼ ਨਾਲ ਢੱਕਿਆ ਹੋਇਆ ਹੈ ਅਤੇ ਸਰੋਵਰ ਦਾ ਜਲ ਵੀ ਜੰਮਿਆ ਪਿਆ ਹੈ। ਭਾਰਤੀ ਫ਼ੌਜ ਦੀ 418 ਇੰਡੀਪੈਂਡਿੰਟ ਰੈਜੀਮੈਂਟ ਅਤੇ 62 ਮੀਡੀਅਮ ਰੈਜੀਮੈਂਟ ਦੇ ਲਗਪਗ ਦੋ ਦਰਜਨ ਜਵਾਨਾਂ ਵੱਲੋਂ ਬਰਫ਼ ਹਟਾਉਣ ਦਾ ਇਹ ਕੰਮ ਗੁਰਦੁਆਰਾ ਹੇਮਕੁੰਟ ਸਾਹਿਬ ਤੋਂ ਲਗਪਗ 3 ਕਿਲੋਮੀਟਰ ਹੇਠਾਂ ਤੋਂ ਸ਼ੁਰੂ ਕੀਤਾ ਗਿਆ ਹੈ। ਫ਼ੌਜੀ ਜਵਾਨਾਂ ਨੇ ਪਹਿਲਾਂ ਗਲੇਸ਼ੀਅਰ ਦੇ ਰਸਤੇ ਵਿੱਚੋਂ 7 ਤੋਂ 8 ਫੁੱਟ ਤੱਕ ਜੰਮੀ ਬਰਫ਼ ਹਟਾਈ। ਇਹ ਫ਼ੌਜੀ ਜਵਾਨ ਗਲੇਸ਼ੀਅਰ ਵਿੱਚ ਰਸਤਾ ਬਣਾਉਣ ਮਗਰੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ ਅਤੇ ਹੁਣ ਗੁਰਦੁਆਰੇ ਦੀ ਇਮਾਰਤ ਅਤੇ ਸ਼ਰਧਾਲੂਆਂ ਲਈ ਬਣਾਏ ਸ਼ੈੱਡ ਦੁਆਲਿਓਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਮਗਰੋਂ ਉਹ ਹੁਣ ਹੇਠਾਂ ਵੱਲ ਲਗਪਗ ਤਿੰਨ ਕਿਲੋਮੀਟਰ ਰਸਤੇ ਵਿੱਚ ਢਾਈ ਤੋਂ ਤਿੰਨ ਫੁੱਟ ਤੱਕ ਪਈ ਬਰਫ਼ ਹਟਾਉਣਗੇ।

ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਫ਼ੌਜੀ ਜਵਾਨਾਂ ਵੱਲੋਂ ਲਗਪਗ 20 ਤੋਂ 25 ਦਿਨਾਂ ਵਿੱਚ ਇਹ ਬਰਫ਼ ਹਟਾ ਦਿੱਤੀ ਜਾਵੇਗੀ ਤਾਂ ਜੋ ਦਸ ਮਈ ਤੋਂ ਸਾਲਾਨਾ ਯਾਤਰਾ ਸ਼ੁਰੂ ਹੋ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All