DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shivraj Singh Chouhan Punjab Visit: ਕੇਂਦਰੀ ਖੇਤੀਬਾੜੀ ਮੰਤਰੀ ਅੱਜ ਅੰਮ੍ਰਿਤਸਰ ਦੌਰੇ ’ਤੇ; ਬਾਬਾ ਬਕਾਲਾ ਵਿਖੇ ਕਿਸਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ

ਉਮਰਾ ਨੰਗਲ ਵਿਚ ਕਿਸਾਨਾਂ ਨਾਲ ਗੱਲਬਾਤ ਕਰਨਗੇ ਕੇਂਦਰੀ ਮੰਤਰੀ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

Shivraj Chouhan Punjab Visit: ਰੱਖੜ ਪੁੰਨਿਆ ਦੇ ਇਤਿਹਾਸਕ ਮੌਕੇ ’ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ ਨੂੰ ਪੰਜਾਬ ਦੇ ਇੱਕ ਦਿਨਾ ਦੌਰੇ ’ਤੇ ਆਉਣਗੇ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣਗੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਹ ਇਸ ਮੌਕੇ ਬਾਬਾ ਬਕਾਲਾ ਦੇ ਪਿੰਡ ‘ਉਮਰਾ ਨੰਗਲ’ ਵਿਚ ‘ਕਿਸਾਨ ਚੌਪਾਲ’ ਵਿੱਚ ਅੰਨਦਾਤਾਵਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ। ਅਧਿਕਾਰਤ ਪ੍ਰੋਗਰਾਮ ਅਨੁਸਾਰ ਕੇਂਦਰੀ ਮੰਤਰੀ 28 ਅਗਸਤ ਨੂੰ ਸਵੇਰੇ ਅੰਮ੍ਰਿਤਸਰ ਪਹੁੰਚਣਗੇ। ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ ਅਤੇ ਅਸ਼ੀਰਵਾਦ ਲੈਣਗੇ।

Advertisement

ਇਸ ਤੋਂ ਬਾਅਦ ਉਹ ਸਿੱਧੇ ਬਾਬਾ ਬਕਾਲਾ ਦੇ ਪਿੰਡ ਉਮਰਾ ਨੰਗਲ ਪਹੁੰਚਣਗੇ, ਜਿੱਥੇ ਸਵੇਰੇ 11 ਵਜੇ ਤੋਂ ਸਥਾਨਕ ਕਿਸਾਨਾਂ ਨਾਲ ‘ਕਿਸਾਨ ਚੌਪਾਲ’ ਵਿੱਚ ਬਹਿ ਕੇ ਖੇਤੀਬਾੜੀ, ਕਿਸਾਨਾਂ ਦੇ ਮੁੱਦਿਆਂ ਅਤੇ ਭਲਾਈ ਯੋਜਨਾਵਾਂ ਬਾਰੇ ਚਰਚਾ ਕਰਨਗੇ।

Advertisement

ਦੁਪਹਿਰ ਸਵਾ 12 ਵਜੇ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ ਕਰਕੇ ਮੱਥਾ ਟੇਕਣਗੇ। ਇਸ ਮਗਰੋਂ ਉਹ 12:30 ਵਜੇ ਤੋਂ ਰੱਖੜ ਪੁੰਨਿਆ ਦੇ ਮੌਕੇ ’ਤੇ ਮੁੱਖ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਪ੍ਰੋਗਰਾਮ ਸੰਪੰਨ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਦੁਪਹਿਰ 3:30 ਵਜੇ ਅੰਮ੍ਰਿਤਸਰ ਤੋਂ ਭੋਪਾਲ ਰਵਾਨਾ ਹੋਣਗੇ।

ਦੱਸਣਯੋਗ ਹੈ ਕਿ ਪੰਜਾਬ ਭਾਜਪਾ ਵੱਲੋਂ ਰੱਖੜ ਪੁੰਨਿਆਂ ਦੇ ਮੇਲੇ ’ਤੇ ਬਾਬਾ ਬਕਾਲਾ ਵਿਚ ਪਹਿਲੀ ਵਾਰ ਸਿਆਸੀ ਕਾਨਫਰੰਸ ਆਪਣੇ ਤੌਰ ’ਤੇ ਕੀਤੀ ਜਾ ਰਹੀ ਹੈ ਜਿਸ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਭਾਜਪਾ ਆਗੂ ਸ਼ਾਮਲ ਹੋਣਗੇ।

Advertisement
×