DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

SGPC ਨੇ ਸਿਆਸੀ ਆਗੂ ਦੇ ਕਬਜ਼ੇ ਤੋਂ ਮੁਕਤ ਕਰਵਾਈ ਗੁ: ਬਾਉਲੀ ਸਾਹਿਬ ਦੀ ਜਾਇਦਾਦ

ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਐਸਜੀਪੀਸੀ ਨੇ ਲਿਆ ਦੁਕਾਨਾਂ ਦਾ ਕਬਜ਼ਾ

  • fb
  • twitter
  • whatsapp
  • whatsapp
Advertisement

ਅੱਜ ਗੁਰਦੁਆਰਾ ਬਾਉਲੀ ਸਾਹਿਬ ਦੀਆਂ ਮਾਲਕੀ ਦੁਕਾਨਾਂ ਦਾ ਐਸਜੀਪੀਸੀ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਕਬਜ਼ਾ ਲੈ ਲਿਆ ਗਿਆ ਹੈ। ਮੈਨੇਜਰ ਸਰਬਦਿਆਲ ਸਿੰਘ ਅਤੇ ਅਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਨੇ ਦੱਸਿਆ ਕਿ ਗੁਰਦੁਆਰਾ ਬਾਉਲੀ ਸਾਹਿਬ ਦੀ ਮਲਕੀਅਤ ਦੋ ਦੁਕਾਨਾਂ ਜਿੰਨ੍ਹਾ ਦਾ ਕਿਰਾਏਦਾਰ ਨਾਲ ਲੰਮੇ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ। ਦੁਕਾਨਾਂ ’ਤੇ ਕਾਬਜ਼ ਕਿਰਾਏਦਾਰ ਇਨ੍ਹਾਂ ਦੁਕਾਨਾਂ ’ਤੇ ਕਥਿਤ ਕਬਜ਼ਾ ਕਰਨ ਦੀ ਮਨਸ਼ਾ ਤਹਿਤ ਨਾ ਤਾਂ ਐਸਜੀਪੀਸੀ ਨੂੰ ਕਿਰਾਇਆ ਦੇ ਰਿਹਾ ਸੀ ਤੇ ਨਾ ਖਾਲੀ ਕਰ ਰਿਹਾ ਸੀ।

ਇਸ ਸਬੰਧੀ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਇਸ ਕੇਸ ਸਬੰਧੀ ਅੱਜ ਮਾਮਲੇ ਦਾ ਨਿਬੇੜਾ ਕਰਦੇ ਹੋਏ ਐਸਜੀਪੀਸੀ ਨੂੰ ਮਾਲਕੀ ਦੁਕਾਨਾਂ ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਹੋਏ ਹਨ। ਮੈਨੇਜਰ ਸਰਬਦਿਆਲ ਸਿੰਘ ਨੇ ਦੱਸਿਆ ਕਿ ਅੱਜ ਉਕਤ ਦੋਵੇ ਦੁਕਾਨਾਂ ਦਾ ਕਬਜ਼ਾ ਲੈ ਲਿਆ ਹੈ। ਇਸ ਮੌਕੇ ਪ੍ਰਬੰਧਕਾਂ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆ ਫੈਸਲੇ ਦਾ ਸਵਾਗਤ ਕੀਤਾ ਹੈ।

Advertisement

Advertisement
Advertisement
×