ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਕਾਰਨ ਸੱਤ ਮੌਤਾਂ

ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਕਾਰਨ ਸੱਤ ਮੌਤਾਂ

ਕਰੋਨਾਵਾਇਰਸ ਦੇ ਟੈਸਟ ਲਈ ਇੱਕ ਵਿਅਕਤੀ ਦਾ ਸੈਂਪਲ ਲੈਂਦੀ ਹੋਈ ਸਿਹਤ ਕਰਮਚਾਰੀ। ਫੋਟੋ:ਸੁਨੀਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜਨਵਰੀ

ਕਰੋਨਾ ਦੇ ਕਾਰਨ ਅੱਜ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 487 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ 4 ਵਿਅਕਤੀਆਂ ਵਿੱਚ ਇੱਕ ਔਰਤ ਅਤੇ ਤਿੰਨ ਮਰਦ ਸ਼ਾਮਲ ਹਨ। ਇਨਾਂ ਵਿੱਚ ਇੱਕ 35 ਸਾਲਾਂ ਦਾ ਨੌਜਵਾਨ ਵਾਸੀ ਹਾਊਸਿੰਗ ਬੋਰਡ ਕਲੋਨੀ ਵੀ ਸ਼ਾਮਲ ਹੈ।

ਜਦੋਂਕਿ ਬਾਕੀ ਤਿੰਨਾਂ ਵਿਚੋਂ ਇਕ 95 ਸਾਲਾਂ ਦੀ ਔਰਤ ਵਾਸੀ ਗਰੀਨ ਲੈਂਡ, 87 ਸਾਲਾਂ ਦਾ ਮਰਦ ਵਾਸੀ ਪਿੰਡ ਭੋਰਸ਼ੀ ਰਾਜਪੂਤਾਂ ਅਤੇ 62 ਸਾਲਾਂ ਦਾ ਇੱਕ ਵਿਅਕਤੀ ਵਾਸੀ ਜਗਦੇਵ ਕਲਾਂ ਸ਼ਾਮਲ ਹੈ।

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਨਾਲ ਤਿੰਨ ਮੌਤਾਂ ਹੋ ਗਈਆਂ ਅਤੇ 714 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਕਰੋਨਾ ਨਾਲ 1524 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤ ਮਰੀਜ਼ਾਂ ਦਾ ਅੰਕੜਾ 72739 ਤੱਕ ਜਾ ਪੁੱਜਾ ਹੈ। ਇਨ੍ਹਾਂ ਵਿਚੋਂ 575 ਮਰੀਜ਼ ਠੀਕ ਹੋ ਕੇ ਅੱਜ ਘਰਾਂ ਨੂੰ ਪਰਤ ਗਏ ਹਨ। ਪਬਲਿਕ ਥਾਵਾਂ ’ਤੇ ਕਰੋਨਾ ਦੇ ਮਰੀਜ਼ ਜ਼ਿਆਦਾ ਆਉਣ ਲੱਗੇ ਹਨ ਤੇ ਅਦਾਲਤੀ ਕੰਪਲੈਕਸ ਵਿੱਚ ਵੀ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All