ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਨੀ ਨੇ ਅੰਮ੍ਰਿਤਸਰ ਤੇ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਦਾ ਮੁੱਦਾ ਰਾਜ ਸਭਾ ਵਿਚ ਚੁੱਕਿਆ

ਹੋਰ ੳੁਡਾਣਾਂ ਸ਼ੁਰੂ ਕਰਨ ਦੀ ਮੰਗ
Advertisement

ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੰਮ੍ਰਿਤਸਰ ਅਤੇ ਮੁਹਾਲੀ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਅਤੇ ਕਾਰਗੋ ਉਡਾਣਾਂ ਦੀ ਘਾਟ ਦਾ ਮੁੱਦਾ ਰਾਜ ਸਭਾ ਵਿਚ ਚੁੱਕਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਬਰਮਿੰਘਮ, ਬੈਂਕਾਕ, ਦੋਹਾ, ਦੁਬਈ, ਕੁਆਲਾਲੰਪੁਰ, ਲੰਡਨ (ਗੈਟਵਿਕ), ਮਿਲਾਨ, ਸ਼ਾਰਜਾਹ ਅਤੇ ਸਿੰਗਾਪੁਰ ਤੋਂ ਅੰਤਰਰਾਸ਼ਟਰੀ ਉਡਾਣਾਂ ਹਨ ਜਦੋਂ ਕਿ ਚੰਡੀਗੜ੍ਹ ਤੋਂ ਦੁਬਈ ਅਤੇ ਅਬੂਧਾਬੀ ਲਈ ਜਾਣ ਵਾਲੀਆਂ ਅੰਤਰਰਾਸ਼ਟਰੀ ਸੇਵਾਵਾਂ ਹਨ। ਡਾ. ਸਾਹਨੀ ਨੇ ਦੁਹਰਾਇਆ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ’ਤੇ 40 ਫੀਸਦ ਤੋਂ ਵੱਧ ਟ੍ਰੈਫਿਕ ਪੰਜਾਬ ਤੋਂ ਹੈ ਅਤੇ ਇਸ ਲਈ ਅੰਮ੍ਰਿਤਸਰ ਅਤੇ ਮੁਹਾਲੀ ਲਈ ਨਾਮਵਰ ਵਿਦੇਸ਼ੀ ਏਅਰਲਾਈਨਾਂ ਨੂੰ ਇਜਾਜ਼ਤ ਦੇਣ ਦੀ ਤੁਰੰਤ ਲੋੜ ਹੈ। ਡਾ. ਸਾਹਨੀ ਨੇ ਮੰਤਰੀ ਦੇ ਜਵਾਬ ’ਤੇ ਚਿੰਤਾ ਜ਼ਾਹਰ ਕੀਤੀ ਜਿਨ੍ਹਾਂ ਕਿਹਾ ਕਿ ਪੰਜਾਬ ਤੋਂ ਕਾਰਗੋ ਉਡਾਣਾਂ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ ਜਦਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ’ਚੋਂ ਕਾਫ਼ੀ ਨਿਰਯਾਤ, ਖਾਸ ਕਰ ਕੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਦੀ ਵੱਡੀ ਸੰਭਾਵਨਾ ਹੈ।

Advertisement
Advertisement
Tags :
#PunjabFlights #AmritsarAirport #MohaliAirport #CargoFlights #RajyaSabha #VikramjitSinghSahney #CivilAviation #PunjabExport #AviationNews
Show comments