DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SAD ਪੁਨਰ ਸੁਰਜੀਤ ਦੇ ਰਤਨ ਸਿੰਘ ਅਜਨਾਲਾ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦਾ ਦਾਅਵਾ

ਭਾਜਪਾ ਦੇ ਨਿਸ਼ਾਨ ‘ਕਮਲ’ ਜਾਂ ਅਕਾਲੀ ਦਲ ਦੇ ‘ਤੱਕੜੀ’ ’ਤੇ ਚੋਣ ਲੜਨ ਲਈ ਤਿਆਰ; ਪਰਿਵਾਰਕ ਏਕਤਾ ਦਾ ਦਿੱਤਾ ਸੁਨੇਹਾ

  • fb
  • twitter
  • whatsapp
  • whatsapp
featured-img featured-img
SAD ਪੁਨਰ ਸੁਰਜੀਤ ਦੇ ਰਤਨ ਸਿੰਘ ਅਜਨਾਲਾ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦਾ ਦਾਅਵਾ
Advertisement

ਭਾਰਤੀ ਜਨਤਾ ਪਾਰਟੀ (BJP), ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਕਾਰ ਸੰਭਾਵੀ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਵੱਡਾ ਦਾਅਵਾ ਕੀਤਾ ਹੈ। ਪੁਨਰ ਸੁਰਜੀਤ ਦੇ ਅਜਨਾਲਾ ਹਲਕਾ ਕੋਆਰਡੀਨੇਟਰ ਡਾ. ਰਤਨ ਅਜਨਾਲਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਲਗਭਗ ਤੈਅ ਹੋ ਚੁੱਕਾ ਹੈ ਅਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਨਾਲਾ ਹਲਕੇ ਤੋਂ ਉਮੀਦਵਾਰ ਹੋਣਗੇ।

ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੇ ਪਿੱਛੇ ਲੱਗੇ ਭਾਜਪਾ ਦੇ ਬੈਨਰ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੋਰ ਤੇਜ਼ ਕਰ ਦਿੱਤੀ ਹੈ। ਚੋਣ ਨਿਸ਼ਾਨ ਅਤੇ ਗਠਜੋੜ ਨੂੰ ਲੈ ਕੇ ਨਰਮ ਰੁੱਖ ਅਪਣਾਉਂਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਚਾਹੇ ਉਨ੍ਹਾਂ ਨੂੰ ਭਾਜਪਾ ਦੇ ‘ਕਮਲ’ ਦੇ ਫੁੱਲ ’ਤੇ ਚੋਣ ਲੜਨੀ ਪਵੇ ਜਾਂ ਅਕਾਲੀ ਦਲ ਦੇ ‘ਤੱਕੜੀ’ ਨਿਸ਼ਾਨ ’ਤੇ, ਉਹ ਅਜਨਾਲਾ ਤੋਂ ਹੀ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਗਠਜੋੜ ਤੋਂ ਬਾਅਦ ਇਹ ਸੀਟ ਜਿਸ ਵੀ ਪਾਰਟੀ ਦੇ ਹਿੱਸੇ ਆਵੇਗੀ, ਉਮੀਦਵਾਰ ਉਹ ਆਪ ਹੀ ਹੋਣਗੇ।

Advertisement

ਡਾ. ਰਤਨ ਅਜਨਾਲਾ ਦੇ ਇਸ ਦਾਅਵੇ ਨਾਲ ਅਜਨਾਲਾ ਹਲਕੇ ਦੀਆਂ ਰਾਜਨੀਤਿਕ ਸਮੀਕਰਨਾਂ ਕਾਫ਼ੀ ਉਲਝ ਗਈਆਂ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਬੇਟੇ ਬੋਨੀ ਅਜਨਾਲਾ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਜਦੋਂ ਕਿ ਡਾ. ਅਜਨਾਲਾ ਪੁਨਰ ਸੁਰਜੀਤ ਨਾਲ ਜੁੜੇ ਹੋਏ ਹਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਜੋਧ ਸਿੰਘ ਸਮਰਾ ਨੂੰ ਹਲਕਾ ਇੰਚਾਰਜ ਥਾਪਿਆ ਹੋਇਆ ਹੈ, ਜੋ ਟਿਕਟ ਦੇ ਮਜ਼ਬੂਤ ਦਾਅਵੇਦਾਰ ਹਨ।

Advertisement

ਗਠਜੋੜ ਹੋਣ ਦੀ ਸੂਰਤ ਵਿੱਚ ਬੋਨੀ ਅਜਨਾਲਾ ਅਤੇ ਜੋਧ ਸਿੰਘ ਸਮਰਾ ਦੇ ਸਿਆਸੀ ਭਵਿੱਖ 'ਤੇ ਸਵਾਲ ਖੜ੍ਹੇ ਹੋ ਗਏ ਹਨ। ਪਰਿਵਾਰਕ ਏਕਤਾ ਦਾ ਸੁਨੇਹਾ ਦਿੰਦਿਆਂ ਡਾ. ਅਜਨਾਲਾ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਬੇਟੇ ਬੋਨੀ ਉਨ੍ਹਾਂ ਦਾ ਪੂਰਾ ਸਮਰਥਨ ਕਰਨਗੇ ਅਤੇ ਪ੍ਰਚਾਰ ਕਰਨਗੇ। ਜੋਧ ਸਿੰਘ ਸਮਰਾ ਦੀ ਦਾਅਵੇਦਾਰੀ ਬਾਰੇ ਪੁੱਛੇ ਜਾਣ 'ਤੇ ਡਾ. ਅਜਨਾਲਾ ਨੇ ਕਿਹਾ ਕਿ ਜੇਕਰ ਗਠਜੋੜ ਹਾਈਕਮਾਨ ਸਮਰਾ ਨੂੰ ਵੀ ਟਿਕਟ ਦਿੰਦੀ ਹੈ, ਤਾਂ ਵੀ ਉਹ ਗਠਜੋੜ ਦੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪੂਰੀ ਮੱਦਦ ਕਰਨਗੇ।

Advertisement
×