DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SAD Punar Surjit Amritsar: ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਾਮਲ

ਅੰਮ੍ਰਿਤਸਰ ਚ 200 ਤੋਂ ਵੱਧ ਅਹੁਦੇਦਾਰਾਂ ਨੇ ਥੰਮਿਆ ਪਾਰਟੀ ਦਾ ਪੱਲਾ; ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਥਕ ਸਰਗਰਮੀਆਂ ਤੇਜ਼ ਕਰਨ ਦਾ ਲਿਆ ਅਹਿਦ

  • fb
  • twitter
  • whatsapp
  • whatsapp
Advertisement

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਭਾਰੀ ਰਾਜਨੀਤਿਕ ਬਲ ਮਿਲਿਆ, ਜਦੋਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਰਾਜਨੀਤਿਕ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ ਅਤੇ ਹੋਰ ਪ੍ਰਮੁੱਖ ਜਥੇਬੰਦੀਆਂ ਦੇ 200 ਤੋਂ ਵੱਧ ਸੀਨੀਅਰ ਵਰਕਰਾਂ ਅਤੇ ਅਹੁਦੇਦਾਰਾਂ ਨੇ ਮੌਜੂਦਾ ਧਿਰਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਏ ਸਾਰੇ ਨੁਮਾਇੰਦਿਆਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਿਰੋਪਾਓ ਦੇ ਕੇ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ। ਨਵੇਂ ਸ਼ਾਮਲ ਹੋਏ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਥਕ ਅਤੇ ਰਾਜਨੀਤਿਕ ਸਰਗਰਮੀਆਂ ਨੂੰ ਤੇਜ਼ ਕਰਨ ਦਾ ਅਹਿਦ ਲਿਆ।

Advertisement

ਸ੍ਰੀ ਪੀਰ ਮੁਹੰਮਦ ਨੇ ਦੱਸਿਆ ਕਿ ਅੱਜ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸੁੱਚਾ ਸਿੰਘ ਗੱਗੋਮਾਹਲ (ਸ਼੍ਰੋਮਣੀ ਅਕਾਲੀ ਦਲ ਬਾਦਲ), ਸੁਰਜੀਤ ਸਿੰਘ ਨੰਗਲਸੋਹਲ (ਸਾਬਕਾ ਮੀਡੀਆ ਇੰਚਾਰਜ, ਆਈ.ਟੀ. ਸੈੱਲ, ਆਮ ਆਦਮੀ ਪਾਰਟੀ, ਜ਼ਿਲ੍ਹਾ ਅੰਮ੍ਰਿਤਸਰ), ਮੰਗਲ ਸਿੰਘ (ਪੰਜਾਬ ਪ੍ਰਧਾਨ, ਭਗਵਾਨ ਵਾਲਮੀਕ ਆਸ਼ਰਮ ਧੂਣਾ ਸਾਹਿਬ ਟਰੱਸਟ), ਸਤਪਾਲ ਸਿੰਘ (ਸਾਬਕਾ ਸਰਪੰਚ, ਗਾਲਿਬ), ਦਿਲਬਾਗ ਸਿੰਘ (ਸਾਬਕਾ ਸਰਪੰਚ, ਪਿੰਡ ਫਤੇਵਾਲ), ਗੁਰਦੀਪ ਸਿੰਘ ਸਹੋਤਾ (ਫਤੇਵਾਲ), ਸੁਰਿੰਦਰ ਸਿੰਘ (ਫਤੇਵਾਲ), ਡਾ. ਜੋਬਨਜੀਤ ਸਿੰਘ (ਦਬਰ), ਰਾਜਬੀਰ ਸਿੰਘ (ਰਿਟਾਇਰਡ ਐਕਸੀਅਨ), ਹਰਦੇਵ ਸਿੰਘ (ਗਾਲਿਬ), ਹਰਵਿੰਦਰ ਸਿੰਘ, ਸੁਖਚੈਨ ਸਿੰਘ, ਆਕਾਸ਼ ਢਿੱਲੋਂ, ਲਕਸ਼ਮਣ ਸਿੰਘ, ਸਾਹਿਬਗੁਰਨੂਰ ਸਿੰਘ, ਸਹਿਲਪ੍ਰੀਤ ਸਿੰਘ, ਅਮਰ ਸਿੰਘ, ਅਮਰਜੀਤ ਸਿੰਘ ਅਤੇ ਸੁਖਦੇਵ ਸਿੰਘ ਗੱਗੋਮਾਹਲ ਸ਼ਾਮਲ ਹੋਏ ਹਨ।

Advertisement

ਇਸ ਮੌਕੇ ਸ੍ਰੀ ਪੀਰ ਮੁਹੰਮਦ, ਦਿਲਜਿੰਦਰ ਬੀਰ ਸਿੰਘ ਵਿਰਕ ਪ੍ਰਧਾਨ ਜ਼ਿਲ੍ਹਾ ਜਥੇਦਾਰ ਦਿਹਾਤੀ ਅੰਮ੍ਰਿਤਸਰ, ਹਰਜੀਤ ਸਿੰਘ ਪੁਰੇਵਾਲ ਜਥੇਬੰਦਕ ਸਕੱਤਰ ਅਤੇ ਮਧੂਪਾਲ ਸਿੰਘ ਗੋਗਾ ਵਰਕਿੰਗ ਕਮੇਟੀ ਮੈਂਬਰ ਸਮੇਤ ਸੀਨੀਅਰ ਆਗੂਆਂ ਨੇ ਸੰਤ ਸਿਪਾਹੀ ਦਲ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਾਰਾ ਉਪਰਾਲਾ ਸੰਭਵ ਹੋਇਆ। ਪਾਰਟੀ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸੰਗਠਨ ਦਾ ਹੋਰ ਪਸਾਰ ਕੀਤਾ ਜਾਵੇਗਾ।

Advertisement
×