DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਘੇ ਸੰਗੀਤਕਾਰ AR Rahman ਨੇ ਅਟਾਰੀ ਸਰਹੱਦ 'ਤੇ ਆਪਣੇ ਸੰਗੀਤਕ ਜਾਦੂ ਨਾਲ ਰੰਗ ਬੰਨ੍ਹਿਆ

ਫ਼ਿਲਮ "ਮੈਂ ਵਾਪਿਸ ਆਊਂਗਾ" ਦੀ ਟੀਮ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੀ ਪੇਸ਼ਕਾਰੀ

  • fb
  • twitter
  • whatsapp
  • whatsapp
Advertisement

ਅੱਜ ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਤੋਂ ਪਹਿਲਾਂ ਉੱਘੇ ਸੰਗੀਤਕਾਰ ਅਤੇ ਕਈ ਐਵਾਰਡ ਜੇਤੂ ਏ ਆਰ ਰਹਿਮਾਨ ਨੇ ਆਪਣੀ ਟੀਮ ਦੇ ਨਾਲ ਸੰਗੀਤ ਕਲਾ ਦਾ ਪ੍ਰਦਰਸ਼ਨ ਕੀਤਾ। ਅਟਾਰੀ ਸਰਹੱਦ 'ਤੇ ਲੋਕਾਂ ਦੇ ਵੱਡੇ ਇਕੱਠ ਦੇ ਵਿਚਕਾਰ ਉਨ੍ਹਾਂ ਦਾ ਇਹ ਪਹਿਲਾ ਅਜਿਹਾ ਪ੍ਰਦਰਸ਼ਨ ਸੀ। ਉਹ ਇੱਥੇ ਆਪਣੀ ਆ ਰਹੀ ਫ਼ਿਲਮ 'ਮੈਂ ਵਾਪਿਸ ਆਊਂਗਾ' ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਫ਼ਿਲਮ ਦੀ ਟੀਮ ਦੇ ਨਾਲ ਪਹੁੰਚੇ ਸਨ। ਇਹ ਫ਼ਿਲਮ 12 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ  ਹੈ।

ਉੱਘੇ ਸੰਗੀਤਕਾਰ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਸਰਹੱਦ ਦੇ ਰਾਖੇ ਬੀ ਐੱਸ ਐੱਫ (BSF) ਦੇ ਬਹਾਦਰ ਜਵਾਨਾਂ ਨੂੰ ਸਮਰਪਿਤ ਕੀਤਾ ਗਿਆ ਸੀ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਨੂੰ ਵੰਡਦੀ ਇਹ ਸਰਹੱਦ ਵੀ ਦੇਖੀ ਅਤੇ ਜ਼ੀਰੋ ਲਾਈਨ 'ਤੇ ਜਾ ਕੇ ਸਰਹੱਦੀ ਸਥਾਨ ਦਾ ਅਹਿਸਾਸ ਵੀ ਕੀਤਾ। ਉਨ੍ਹਾਂ ਦੇ ਨਾਲ ਫ਼ਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ, ਬਿਰਲਾ ਸਟੂਡੀਓਜ਼ ਦੇ ਅਨੰਨਿਆ ਬਿਰਲਾ, ਵੇਦਾਂਗ ਰੈਨਾ, ਮੋਹਿਤ ਚੌਧਰੀ ਅਤੇ ਹੋਰ ਹਾਜ਼ਰ ਸਨ।

Advertisement

ਸੰਗੀਤਕ ਪੇਸ਼ਕਾਰੀ ਏ ਆਰ ਰਹਿਮਾਨ ਦੀ ਧੁਨ, "ਚੰਦਾ ਸੂਰਜ ਲਾਖੋਂ ਤਾਰੇ" ਨਾਲ ਸ਼ੁਰੂ ਹੋਈ। ਫਿਰ "ਮੈਂ ਵਾਪਿਸ ਆਊਂਗਾ" ਫ਼ਿਲਮ ਦੇ ਗੀਤ ਭਾਵੁਕ ਪੇਸ਼ਕਾਰੀ ਨਾਲ ਪੇਸ਼ ਕੀਤੇ ਗਏ।  ਪ੍ਰੋਗਰਾਮ ਦੀ ਸਮਾਪਤੀ ਉਨ੍ਹਾਂ ਦੀ ਪ੍ਰਸਿੱਧ ਰਚਨਾ "ਮਾਂ ਤੁਝੇ ਸਲਾਮ" ਨਾਲ ਹੋਈ, ਜਿਸ ਨੇ ਮਾਹੌਲ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਦਿੱਤਾ। ਦਰਸ਼ਕਾਂ ਨੇ ਇਸ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ।

Advertisement

''ਮੈਂ ਵਾਪਿਸ ਆਊਂਗਾ" ਫ਼ਿਲਮ ਪਿਆਰ ਅਤੇ ਵਿਛੋੜੇ ਦੀ ਕਹਾਣੀ ਹੈ, ਜੋ ਕਿ ਭਾਰਤ-ਪਾਕਿਸਤਾਨ ਦੀ ਵੰਡ ਨਾਲ ਸੰਬੰਧਿਤ ਹੈ। ਭਾਵੇਂ ਇਸ ਵੰਡ ਨੂੰ ਦਹਾਕੇ ਬੀਤ ਚੁੱਕੇ ਹਨ, ਪਰ ਇਸ ਦਾ ਦਰਦ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ, ਜਿਸ ਨੂੰ ਇਸ ਫ਼ਿਲਮ ਰਾਹੀਂ ਦਿਖਾਉਣ ਦਾ ਯਤਨ ਕੀਤਾ ਗਿਆ ਹੈ।

Advertisement
×