DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rayya firing: ਗੋਲੀਬਾਰੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਬਾਜ਼ਾਰ ਬੰਦ ਕਰਕੇ ਲਾਇਆ ਧਰਨਾ 

Rayya firing: ਬੀਤੀ ਸ਼ਾਮ ਟਾਇਲ ਵਪਾਰੀ ’ਤੇ ਗੋਲੀ ਚੱਲਣ ਕਾਰਨ ਅੱਜ ਫੇਰੂਮਾਨ ਚੌਂਕ ਵਿੱਚ ਵਿੱਚ ਸਮੂਹ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਬਾਜ਼ਾਰ ਬੰਦ ਕਰਦਿਆਂ ਰੋਸ ਧਰਨਾ ਲਾ ਦਿੱਤ ਗਿਆ ਹੈ। ਇਸ ਮੌਕੇ ਸਾਰੀਆਂ ਪਾਰਟੀਆਂ ਆਗੂਆਂ ਨੇ ਇਕੱਠੇ ਹੋ...

  • fb
  • twitter
  • whatsapp
  • whatsapp
Advertisement
Rayya firing: ਬੀਤੀ ਸ਼ਾਮ ਟਾਇਲ ਵਪਾਰੀ ’ਤੇ ਗੋਲੀ ਚੱਲਣ ਕਾਰਨ ਅੱਜ ਫੇਰੂਮਾਨ ਚੌਂਕ ਵਿੱਚ ਵਿੱਚ ਸਮੂਹ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਬਾਜ਼ਾਰ ਬੰਦ ਕਰਦਿਆਂ ਰੋਸ ਧਰਨਾ ਲਾ ਦਿੱਤ ਗਿਆ ਹੈ। ਇਸ ਮੌਕੇ ਸਾਰੀਆਂ ਪਾਰਟੀਆਂ ਆਗੂਆਂ ਨੇ ਇਕੱਠੇ ਹੋ ਕੇ ਸਮਾਜ ਵਿਰੋਧੀ ਅਨਸਰਾਂ ’ਤੇ ਕਾਰਵਾਈ ਕਰਨ ਅਤੇ ਗੁੰਡਾਗਰਦੀ ਨੱਥ ਪਾਉਣ ਬਾਰੇ ਕਿਹਾ ਹੈ। ਇਸ ਧਰਨੇ ਵਿੱਚ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਮੈਂਬਰ ਹਾਜ਼ਰ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਕਾਂਗਰਸੀ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਬੀਜੇਪੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ਅਤੇ ਦੁਕਾਨਦਾਰਾਂ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਐਤਵਾਰ ਰਾਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਥਾਂਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਹਰਪ੍ਰੀਤ ਸਿੰਘ ਹੈਪੀ ਪਹਿਲਾਂ ਵੀ ਨਗਰ ਪੰਚਾਇਤ ਰਈਆ ਵਿਚ ਕੌਂਸਲਰ ਸੀ ਅਤੇ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੱਖ ਵੱਖ ਵਾਰਡਾਂ ਤੋ ਚੋਣ ਲੜ ਰਹੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।
Advertisement
×