DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ranjit Singh Encounter: ਤਸ਼ੱਦਦ ਕਾਰਨ ਨਹੀਂ, ਗੋਲੀ ਲੱਗਣ ਨਾਲ ਹੋਈ ਸੀ ਮੌਤ

ਪੋਸਟਮਾਰਟਮ ਰਿਪੋਰਟ ਵਿੱਚ ਹੋਇਆ ਖੁਲਾਸਾ; ਰਿਪੋਰਟ ਤੋਂ ਪਰਿਵਾਰ ਸੰਤੁਸ਼ਟ ਨਹੀਂ

  • fb
  • twitter
  • whatsapp
  • whatsapp
Advertisement

ਪੁਲੀਸ ਨਾਲ ਕਥਿਤ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਸੀ ਜਦਕਿ ਪਰਿਵਾਰ ਕਹਿੰਦਾ ਆ ਰਿਹਾ ਸੀ ਕਿ ਰਣਜੀਤ ਦੀ ਮੌਤ ਤਸ਼ੱਦਦ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ’ਤੇ ਰਣਜੀਤ ਸਿੰਘ ਦਾ ਪਰਿਵਾਰ ਸੰਤੁਸ਼ਟ ਨਹੀਂ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਟਿੱਪਣੀ ਕਰਨ ਤੋਂ ਪਹਿਲਾਂ ਪੋਸਟਮਾਰਟਮ ਦੀ ਵੀਡੀਓਗਰਾਫ਼ੀ ਦੇਖਣਗੇ।

Advertisement

ਭਾਵੇਂ ਕਿ ਪੋਸਟਮਾਰਟਮ ਰਿਪੋਰਟ ਪੁਲੀਸ ਦੇ ਹੱਕ ਵਿੱਚ ਹੈ ਪਰ ਪੁਲੀਸ ਇਸ ਗੱਲ 'ਤੇ ਚੁੱਪ ਹੈ ਕਿ ਹੱਥਕੜੀ ਵਿੱਚ ਜਕੜੇ ਰਣਜੀਤ ਸਿੰਘ ਨੇ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਕਿਵੇਂ ਅਤੇ ਕਿੱਥੋਂ ਹਾਸਲ ਕੀਤਾ ਜਿਸ ਨਾਲ ਉਸ ਨੇ ਮੁਕਾਬਲੇ ਦੌਰਾਨ ਸੀਆਈਏ ਇੰਚਾਰਜ ਗੁਰਮੀਤ ਸਿੰਘ ’ਤੇ ਗੋਲੀ ਚਲਾਈ।

Advertisement

ਰਣਜੀਤ ਸਿੰਘ ਦੇ ਤਾਇਆ ਹਰਵਿੰਦਰ ਸਿੰਘ ਮੱਲ੍ਹੀ ਦਾ ਸ਼ੁਰੂ ਤੋਂ ਦਾਅਵਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਮਾਰਿਆ ਗਿਆ ਸੀ।

ਦੱਸਣਯੋਗ ਹੈ ਕਿ ਰਣਜੀਤ ਸਿੰਘ ਦਾ ਪੋਸਟ ਮਾਰਟਮ ਬੀਤੀ 3 ਮਾਰਚ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਅਦਾਲਤ ਨੇ ਪੁਲੀਸ ਜੀਪ ਦੇ ਪਲਟਣ ਤੋਂ 25 ਕਿੱਲੋਮੀਟਰ ਦੂਰ, ਪੁਰਾਣਾਸ਼ਾਲਾ ਵਿੱਚ ਹੋਏ ਮੁਕਾਬਲੇ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਮੰਗੀ ਸੀ।

ਦੂਸਰੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਰਣਜੀਤ ਸਿੰਘ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੀ ਜੀਪ ਦੇ ਪਲਟਣ ਮਗਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ।

ਪੋਸਟਮਾਰਟਮ ਕਰਨ ਵਾਲੇ ਡਾਕਟਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਸਨ ਉਨ੍ਹਾਂ ਵਿੱਚ ਡਾ. ਸੁਖਦੀਪ ਸਿੰਘ (ਮੈਡੀਕਲ ਅਫ਼ਸਰ), ਡਾ. ਸਤਿੰਦਰ ਪਾਲ ਸਿੰਘ (ਐਸੋਸੀਏਟ ਪ੍ਰੋਫੈਸਰ), ਡਾ. ਹਰਸ਼ ਕੁਮਾਰ (ਸੀਨੀਅਰ ਰੈਜ਼ੀਡੈਂਟ) ਸ਼ਾਮਲ ਸਨ।

Advertisement
×