DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ranjit Singh encounter: ਪੋਸਟਮਾਰਟਮ ਮਗਰੋਂ ਵੀ ਨਾ ਹੋਇਆ ਸਸਕਾਰ

ਪੁਲੀਸ ਨੇ ਸਸਕਾਰ ਕਰਵਾਉਣ ਲਈ ਦਬਾਅ ਬਣਾਇਆ

  • fb
  • twitter
  • whatsapp
  • whatsapp
Advertisement

ਆਦੀਆਂ ਪੁਲੀਸ ਪੋਸਟ ’ਤੇ ਦੋ ਪੁਲੀਸ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਕਥਿਤ ਤੌਰ ’ਤੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ 19 ਸਾਲ ਦੇ ਨੌਜਵਾਨ ਰਣਜੀਤ ਸਿੰਘ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕੀਤਾ ਗਿਆ। ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਕੀਤੇ ਗਏ ਇਸ ਪੋਸਟ ਮਾਰਟਮ ਦੀ ਵੀਡੀਓਗਰਾਫ਼ੀ ਵੀ ਕੀਤੀ ਗਈ ।

ਪਰਿਵਾਰ ਕਹਿ ਰਿਹਾ ਹੈ ਕਿ ਰਣਜੀਤ ਸਿੰਘ ਨੂੰ ਮੁਕਾਬਲੇ ਵਿੱਚ ਨਹੀਂ ਬਲਕਿ ਗੋਲੀ ਮਾਰ ਕੇ ਮਾਰਿਆ ਗਿਆ ਸੀ। ਅਦਾਲਤ ਦੇ ਨਿਰਦੇਸ਼ਾਂ ’ਤੇ ਡਾਕਟਰਾਂ ਦੇ ਬੋਰਡ ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਦੋ ਫੋਰੈਂਸਿਕ ਮਾਹਰ ਅਤੇ ਇੱਕ ਡਾਕਟਰ ਗੁਰਦਾਸਪੁਰ ਤੋਂ ਸ਼ਾਮਲ ਸੀ।

Advertisement

ਹਸਪਤਾਲ ਵਿੱਚ ਮੌਜੂਦ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਰ ਕ੍ਰਾਂਤੀ ਨੇ ਕਿਹਾ ਉਨ੍ਹਾਂ ਨੂੰ ਯਕੀਨ ਹੈ ਕਿ ਪੁਲੀਸ ਨੇ ਰਣਜੀਤ ਦੀ ਪੁੱਛਗਿੱਛ ਦੌਰਾਨ ਹੋਈ ਮੌਤ ਤੋਂ ਬਾਅਦ ਮੁਕਾਬਲੇ ਦੀ ਕਹਾਣੀ ਬਣਾਈ ਸੀ। ਸੀਆਈਏ ਇੰਚਾਰਜ ਗੁਰਮੀਤ ਸਿੰਘ ਮੁੱਖ ਸ਼ੱਕੀ ਹੈ ਕਿਉਂਕਿ ਉਹ ਰਣਜੀਤ ਤੋਂ ਪੁੱਛਗਿੱਛ ਕਰ ਰਿਹਾ ਸੀ ।

Advertisement

ਹੁਣ ਸਭ ਦੀਆਂ ਨਜ਼ਰਾਂ ਪੋਸਟ ਮਾਰਟਮ ਦੀ ਰਿਪੋਰਟ ’ਤੇ ਟਿਕੀਆਂ ਹਨ ਜੋ ਕੁਝ ਦਿਨਾਂ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਰਿਪੋਰਟ ਸਾਬਤ ਕਰੇਗੀ ਕਿ ਕੀ ਰਣਜੀਤ ਦੀ ਮੌਤ ਦਾ ਕਾਰਨ ਸੱਚਮੁੱਚ ਮੁਕਾਬਲੇ ਵਿੱਚ ਲੱਗੀ ਗੋਲੀ ਸੀ ਜਾਂ ਤਸ਼ੱਦਦ ਕਰ ਕੇ ਮੌਤ ਹੋਈ।

ਪੋਸਟ ਮਾਰਟਮ ਮਗਰੋਂ ਪੁਲੀਸ ਵੱਲੋਂ ਪਰਿਵਾਰ ’ਤੇ ਇਸ ਗੱਲ ਲਈ ਦਬਾਅ ਬਣਾਇਆ ਗਿਆ ਕਿ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ ਪਰ ਉਸ ਦੇ ਪਰਿਵਾਰ ਅਤੇ ਸੰਘਰਸ਼ ਕਮੇਟੀ ਦਾ ਕਹਿਣਾ ਸੀ ਕਿ ਦੇਰ ਸ਼ਾਮ ਸੰਸਕਾਰ ਸੰਭਵ ਨਹੀਂ ਅਤੇ ਮ੍ਰਿਤਕ ਦਾ ਪਿਤਾ ਵੀ ਦੁਬਈ ਵਿੱਚ ਕਿਸੇ ਐਕਸੀਡੈਂਟ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਇਸ ਮਗਰੋਂ ਸੰਘਰਸ਼ ਕਮੇਟੀ ਦੇ ਮੈਂਬਰ ਹਸਪਤਾਲ ਮੂਹਰੇ ਧਰਨੇ ’ਤੇ ਬੈਠ ਗਏ । ਆਖ਼ਰ ਪੁਲੀਸ ਨਾਲ ਗੱਲਬਾਤ ਮਗਰੋਂ ਇਸ ਗੱਲ ’ਤੇ ਸਹਿਮਤੀ ਹੋਈ ਕਿ ਰਣਜੀਤ ਸਿੰਘ ਦੀ ਦੇਹ ਨੂੰ ਬੁੱਧਵਾਰ ਸਵੇਰੇ ਹਸਪਤਾਲ ਤੋਂ ਲਿਜਾਇਆ ਜਾਏਗਾ ਅਤੇ ਆਪਣੇ ਪੱਧਰ ’ਤੇ ਉਸ ਦੇ ਸਸਕਾਰ ਸਬੰਧੀ ਫ਼ੈਸਲਾ ਕੀਤਾ ਜਾਵੇਗਾ।

ਦੂਸਰੇ ਪਾਸੇ ਇਸ ਮਾਮਲੇ ਵਿੱਚ ਗਠਿਤ 11 ਮੈਂਬਰੀ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਆਪਸੀ ਮਸ਼ਵਰੇ ਬਾਅਦ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਸਬੰਧੀ ਫ਼ੈਸਲਾ ਲਿਆ ਜਾਵੇਗਾ।

ਇਸ ਤੋਂ ਇਕ ਦਿਨ ਪਹਿਲਾਂ ਮੁਕਾਬਲੇ ਵਿੱਚ ਮਾਰੇ ਦੱਸੇ ਜਾਣ ਵਾਲੇ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਅਦਾਲਤ ਵੱਲੋਂ ਮਾਮਲੇ ਨਾਲ ਸਬੰਧਿਤ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀਪੀਐਸ ਡਿਟੇਲਜ਼ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਕਿਹਾ ਸੀ ਕਿ ਘਟਨਾ ਨੇੜੇ ਸਥਾਪਤ ਸੀਸੀਟੀਵੀ ਫੁਟੇਜ, ਜੇਕਰ ਕੋਈ ਹੈ, ਨੂੰ ਸੁਰੱਖਿਅਤ ਰੱਖ ਕੇ ਜਾਂਚ ਦਾ ਹਿੱਸਾ ਬਣਾਇਆ ਜਾਵੇ। ਇਸੇ ਤਰ੍ਹਾਂ ਰਣਜੀਤ ਸਿੰਘ ਦੇ ਕਾਲ ਵੇਰਵੇ ਵੀ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ।

ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੀਆਈਏ ਇੰਚਾਰਜ ਗੁਰਮੀਤ ਸਿੰਘ, ਜਿਸ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਦਿਖਾਇਆ ਗਿਆ ਹੈ, ਦੇ ਮੈਡੀਕਲ ਰਿਕਾਰਡ ਅਤੇ ਜਾਂਚ ਦੇ ਸਬੰਧ ਵਿੱਚ ਐਸਐਮਓ, ਗੁਰਦਾਸਪੁਰ ਡਾਕਟਰੀ ਜਾਂਚ ਕਰਨ ਤੇ ਡਾਕਟਰਾਂ ਦੇ ਬੋਰਡ ਦੇ ਤਿੰਨ ਮੈਂਬਰ ਗਠਿਤ ਕਰਨ ਅਤੇ ਉਸ ਦੀ ਵਿਸਥਾਰਤ ਰਿਪੋਰਟ ਇਲਾਕਾ ਮੈਜਿਸਟ੍ਰੇਟ ਨੂੰ ਦੇਣ। ਉਸ ਦੀ ਬਾਂਹ ’ਤੇ ਗੋਲੀ ਲੱਗਣ ਦੇ ਸਬੰਧ ਵਿੱਚ ਜਾਂਚ ਕਰਕੇ ਜ਼ਖ਼ਮ ਬਾਰੇ ਇਹ ਸਪਸ਼ਟ ਕੀਤਾ ਜਾਏ ਕਿ ਉਸ ਦੀ ਬਾਂਹ ’ਤੇ ਗੋਲੀ ਆਪ ਲੱਗੀ ਹੈ ਜਾਂ ਕਿ ਮਾਰੀ ਗਈ ਹੈ।

Advertisement
×