DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Power Crisis: ਪੰਜਾਬ ਵਿੱਚ ਹੁੰਮਸ ਕਾਰਨ ਬਿਜਲੀ ਦੀ ਮੰਗ 15,515 ਮੈਗਾਵਾਟ ਤੋਂ ਟੱਪੀ

Punjab Electricity Demand: ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਕਾਰਨ ਸਮੱਸਿਆ ਹੋਈ ਗੰਭੀਰ

  • fb
  • twitter
  • whatsapp
  • whatsapp
Advertisement

Punjab Electricity Demand: ਪੰਜਾਬ ਵਿੱਚ ਅੱਜ ਭਾਵੇਂ ਮੀਂਹ ਪਿਆ ਪਰ ਸੂਬੇ ਵਿਚ ਹੁੰਮਸ ਭਰੀ ਗਰਮੀ ਰਹੀ ਜਿਸ ਕਾਰਨ ਬਿਜਲੀ ਦੀ ਮੰਗ 15515 ਮੈਗਾਵਾਟ ਤੋਂ ਵੀ ਵੱਧ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਕੇਂਦਰੀ ਪੂਲ ਵਿੱਚੋਂ 10896 ਮੈਗਾਵਾਟ ਬਿਜਲੀ ਖਰੀਦਣੀ ਪਈ ਅਤੇ ਨਾਲ ਹੀ ਸੂਬੇ ਦੇ ਨਿੱਜੀ ਖੇਤਰ ਦੇ ਤਾਪ ਘਰਾਂ ’ਤੇ ਨਿਰਭਰ ਹੋਣਾ ਪਿਆ।

ਅੱਜ ਪੰਜਾਬ ਵਿਚ ਕਈ ਥਾਵਾਂ ’ਤੇ ਮੀਂਹ ਪਿਆ ਪਰ ਮੀਂਹ ਤੋਂ ਬਾਅਦ ਧੁੱਪ ਚੜ੍ਹਨ ਕਾਰਨ ਤੇ ਉਸ ਤੋਂ ਬਾਅਦ ਹੁੰਮਸ ਕਾਫੀ ਵਧ ਗਈ ਜਿਸ ਕਾਰਨ ਬਿਜਲੀ ਦੀ ਮੰਗ ਵਿਚ ਇਕਦਮ ਵਾਧਾ ਹੋਇਆ।

Advertisement

Advertisement

ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਅਤੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੰਕਟ ਵਧਿਆ

ਲਹਿਰਾ ਮੁਹੱਬਤ ਥਰਮਲ ਦੇ 940 ਮੈਗਾਵਾਟ ਸਮਰੱਥਾ ਵਾਲੇ 4 ਵਿੱਚੋਂ 3 ਯੂਨਿਟ ਬੰਦ ਹੋ ਚੁੱਕੇ ਹਨ ਤੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ ਵੀ 4 ਵਿੱਚੋਂ 3 ਯੂਨਿਟ ਕਿਸੇ ਤਕਨੀਕੀ ਖਰਾਬੀ ਕਾਰਨ ਬੰਦ ਹੋ ਚੁੱਕੇ ਹਨ।

ਹਾਲਤ ਇਹ ਹੈ ਕਿ ਹੁਣ ਸਿਰਫ਼ ਗੁਰੂ ਅਮਰਦਾਸ ਤਾਪ ਬਿਜਲੀ ਘਰ ਸ੍ਰੀ ਗੋਇੰਦਵਾਲ ਸਾਹਿਬ ਦੇ ਹੀ ਦੋਵੇਂ ਯੂਨਿਟ ਚੱਲ ਰਹੇ ਹਨ। ਸਰਕਾਰੀ ਖੇਤਰ ਦੇ ਕੁੱਲ 10 ਵਿੱਚੋਂ 6 ਯੂਨਿਟ ਬੰਦ ਹੋ ਚੁੱਕੇ ਹਨ ਅਤੇ ਸਿਰਫ਼ 4 ਯੂਨਿਟਾਂ ਰਾਹੀਂ ਲਗਪਗ 700 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ। ਦੂਜੇ ਪਾਸੇ, ਨਿੱਜੀ ਖੇਤਰ ਦੇ ਰਾਜਪੁਰਾ ਅਤੇ ਤਲਵੰਡੀ ਸਾਬੋ ਤਾਪ ਘਰਾਂ ਤੋਂ 3000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪਾਵਰਕੌਮ ਦੇ ਪਣ ਬਿਜਲੀ ਘਰਾਂ ਤੋਂ 419 ਮੈਗਾਵਾਟ ਅਤੇ ਸੋਲਰ ਤੇ ਨਾਨ-ਸੋਲਰ ਤੋਂ 107 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਿਸ ਨਾਲ ਪੰਜਾਬ ਦਾ ਆਪਣਾ ਕੁੱਲ ਉਤਪਾਦਨ 4252 ਮੈਗਾਵਾਟ ਰਿਹਾ ਹੈ।

ਜਾਣਕਾਰੀ ਅਨੁਸਾਰ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਪਾਵਰਕੌਮ ਵਿੱਚ ਮਰਜ ਕਰਨ ਦੀ ਮੰਗ ਅਤੇ ਸਿੱਧੇ ਕੰਟਰੈਕਟ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ 24 ਦਿਨਾਂ ਤੋਂ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦਾ ਅਸਰ ਹੁਣ ਸਰਕਾਰੀ ਥਰਮਲਾਂ ਦੇ ਬਿਜਲੀ ਉਤਪਾਦਨ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ।

ਇਹ ਵੀ ਪੜ੍ਹੋ: Powercom Crisis: ਕਰਜ਼ੇ ਲਈ ਗਮਾਡਾ ਵਾਲੇ ਰਾਹ ਪਿਆ ਪਾਵਰਕੌਮ; 150 ਕਰੋੜ ਰੁਪਏ ਵਿਚੋਲਗੀ ਫੀਸ ਦੇਣ ਦੀ ਤਿਆਰੀ

Advertisement
×